ਇਹ ਵਰਕਾ ਤਸਦੀਕ ਕੀਤਾ ਗਿਆ ਏ
ਲਗਣ ਨਾ ਮਾਰੀ ਆਪਣੀ, ਜ਼ਾਰੀ ਦੁਖ ਜਰਿਆ।
ਟਾਲਸਟਾਈਓਂ ਰੂਧ ਜੀ, ਜੋ ਕੁਝ ਨਾ ਸਰਿਆ।
ਸਾਲਾਂ ਦੇ ਵਿਚ ਲੈਨਿਨੇ, ਜਗ ਸਾਹਵੇਂ ਧਰਿਆ।
ਬੂਟਾ ਜਨਤਾ ਪ੍ਰੀਤ ਦਾ, ਕਰ ਦਿੱਤਾ ਹਰਿਆ।
ਰੂਸ
ਇਨਸਾਨਾਂ ਦੀ ਭੋਂ ਬਣੀ, ਔਹ ਰੂਸ ਨਿਆਰਾ।
ਇਲਹਾਮਾਂ ਦਾ ਓਸ ਥਾਂ, ਨਾ ਪਿਆ ਖਿਲਾਰਾ।
ਆਇਆ ਨਾ ਅਸਮਾਨ ਤੋਂ ਚਮਕੀਲਾ ਤਾਰਾ।
ਕਿਣਕਾ ਚਾਨਣ ਦੇ ਰਿਹਾ, ਜਿਉਂ ਨੂਰ-ਮੁਨਾਰਾ।
ਕਰਮ ਵਾਦ ਦਾ ਓਸ ਥਾਂ, ਚਲਿਆ ਨਾ ਚਾਰਾ।
ਹਰ ਕਾਮੇ ਦੇ ਵਾਸਤੇ, ਨਹੀਂ ਪਹਿਲਾ ਢਾਰਾ।
ਤ੍ਰੱਕੀ ਦੇ ਵਲ ਜਾ ਰਿਹਾ, ਮਜ਼ਦੂਰ ਗੁਜ਼ਾਰਾ।
ਅਪਣਾ ਜਾਤਾ ਸਾਰਿਆਂ, ਉਹ ਦੇਸ਼ ਪਿਆਰਾ।
ਏਸੇ ਕਰ ਕੇ ਜਰਮਨੋਂ, ਜੁੱਧ ਜਿੱਤਿਆ ਭਾਰਾ।
ਉਸ ਧਰਤੀ ਤੇ ਵਹਿ ਗਈ, ਮਾਨੁਖਤਾ ਧਾਰਾ।
ਜਿਸ ਦੇ ਕੰਢੇ ਬਣ ਗਿਆ, ਹਰ ਹੁਨਰ ਦਵਾਰਾ।
ਕੀ ਓਸੇ ਨੂੰ ਜਪਦਿਆਂ, ਹੋਣਾ ਛੁਟਕਾਰਾ?
ਅਮਲਾਂ ਬਾਝੋ ਰੂਪ ਜੀ, ਕੀ ਪਾਰ ਉਤਾਰਾ?
੯੮.