ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੀਂ ਧਰਤੀ ਦਾ ਚਾਅ

ਮੇਰੇ ਹੱਥ ਵਿਚ ਇਕ ਕੈਮਰਾ ਤੇ ਇਕ ਬੈਗ ਸੀ। ਪਾਸਪੋਰਟ ਦੀ ਕਾਪੀ ਮੈਂ ਸੱਜੇ ਹੱਥ ਵਿੱਚ ਫੜੀ ਹੋਈ ਸੀ। ਮੇਰੇ ਪਿੱਛੇ ਆਤਮਜੀਤ, ਉਸਦੇ ਪਿੱਛੇ ਸੁਰਜੀਤ ਪਾਤਰ ਤੇ ਉਸਦੇ ਪਿੱਛੇ ਕਮਲਜੀਤ ਨੀਲੋਂ ਟਰਾਂਟੋ ਦੇ ਏਅਰਪੋਰਟ ਦੀਆਂ ਪੌੜੀਆਂ ਉਤਰ ਰਹੇ ਸਾਂ। ਆਪਸ ਵਿੱਚ ਕੋਈ ਗੱਲ ਨਹੀਂ ਸੀ ਕਰ ਰਹੇ, ਨਾ ਹੀ ਚਿਹਰਿਆਂ ਉੱਤੇ ਕੋਈ ਖਾਸ ਹਾਵ ਭਾਵ ਸਨ। ਇੰਮੀਗਰੇਸ਼ਨ ਵਾਲੇ ਅਫ਼ਸਰ ਨੇ ਮੁਸਕਰਾ ਕਿ ਹੈਲੋ ਕਹੀ। ਅਮਰੀਕਨ ਇੰਗਲਿਸ਼ ਵਿੱਚ ਹੀ ਮੈਂ ਜਵਾਬ ਦਿੱਤਾ। ਕੋਈ ਛੋਟਾ ਜਿਹਾ ਸੁਆਲ ਸੀ ਤੇ ਮੇਰਾ ਵੀ ਛੋਟਾ ਜਿਹਾ ਜੁਆਬ ਸੀ। ਐਂਟਰੀ ਦੀ ਮੋਹਰ ਲਗ ਗਈ ਤੇ ਮੈਂ ਅੱਗੇ ਆ ਗਿਆ। ਮਿੰਟਾਂ ਵਿੱਚ ਹੀ ਆਤਮਜੀਤ ਮੇਰੇ ਪਿੱਛੇ ਆ ਗਿਆ। ਪਾਤਰ ਤੇ ਨੀਲੋਂ ਕੁਝ ਜ਼ਿਆਦਾ ਹੀ ਸਮਾਂ ਲਾ ਕਿ ਆਏ। ਮੈਨੂੰ ਤੇ ਆਤਮਜੀਤ ਨੂੰ 6-6 ਮਹੀਨੇ ਦੀ ਐਂਟਰੀ ਸੀ, ਪਰ ਪਾਤਰ ਤੇ ਨੀਲੋਂ ਨੂੰ ਸਮਾਂ-ਬੱਧ ਐਂਟਰੀ ਸੀ। ਬਾਹਰ ਸਾਡੇ ਮੇਜ਼ਬਾਨ ਖੜ੍ਹੇ ਸਨ। ਬੜੇ ਚਾਅ ਕਿ ਮੇਲੇ ਗੇਲੇ ਹੋ ਰਹੇ ਸਨ। ਮੈਨੂੰ ਲੱਗਾ ਅੱਜ ਨਾਟਕ ਦਾ ਤੀਜਾ ਅੱਧ ਹੋ ਗਿਆ ਹੈ ਤੇ ਪਿਛਲੇ ਕੀਤੇ ਵੀਜ਼ਾ-ਸੀਨ ਨੂੰ ਸਰਾਹਿਆ ਜਾ ਰਿਹਾ ਹੈ।

ਨਵੀਂ ਧਰਤੀ ਦਾ ਚਾਅ ਤੇ ਖੁਸ਼ਗਵਾਰ ਮੌਸਮ ਵੈਸੇ ਹੀ ਮਨ ਨੂੰ ਖੇੜ ਦੇਂਦਾ ਹੈ। ਇਕ ਦਮ ਹੀ ਸ਼ੁਰੂ ਹੋ ਗਈਆਂ ਜ਼ੋਰਾਂ ਸ਼ੋਰਾਂ ਨਾਲ ਮੇਲੇ ਦੀਆਂ ਤਿਆਰੀਆਂ। ਆਤਮਜੀਤ ਨੇ ਨਾਟਕ ਕਰਨਾ ਸੀ, ਉਸਨੇ ਇਕ ਵਧੀਆ ਪ੍ਰੋਡਕਸ਼ਨ ਦਾ ਸੁਪਨਾ ਸਜਾਇਆ ਹੋਇਆ ਸੀ, ਪਰ ਨਾਟਕ ਮੇਜ਼ਬਾਨ ਦਾ ਲਿਖਿਆ ਹੋਇਆ ਸੀ। ਸਾਰਾ ਨਾਟਕ ਪਰਾਈ ਧਰਤੀ ਤੇ ਆਕੇ ਵਸੇ ਪੰਜਾਬੀਆਂ ਦੀਆਂ ਮੂਲ ਸਮੱਸਿਆਵਾਂ ਨਾਲ ਲੋਤ ਪੋਤ ਸੀ। ਆਤਮਜੀਤ ਨੇ ਭਰਪੂਰ ਕੋਸ਼ਿਸ਼ ਕੀਤੀ। ਉਸਨੇ ਕਈ ਨਵੇਂ ਦੋਸਤ ਬਣਾਏ ਤੇ ਪੁਰਾਣੇ ਹਰ ਪਹੁੰਚ ਸਕਣ ਵਾਲੀ ਹੱਦ ਤਕ ਵਰਤੇ। ਉਸ ਲਈ ਕਲਾਕਾਰਾਂ ਦੀ ਚੋਣ ਵੀ ਇਕ ਵੱਡਾ ਮਸਲਾ ਸੀ। ਟਰਾਂਟੋ ਵਿੱਚ ਅਸਲੋਂ ਹੀ ਕਲਾਕਾਰਾਂ ਦੀ ਘਾਟ ਸੀ ਜਾਂ ਇਓਂ ਕਹਿ ਲਵੋ ਕਿ ਆਤਮਜੀਤ ਦੇ ਸੁਭਾਅ ਅਨੁਸਾਰ ਕਲਾਕਾਰ ਘੱਟ ਸਨ। ਆਤਮਜੀਤ ਇਕ ਯੁੱਧ ਲੜ ਰਿਹਾ ਸੀ। ਆਤਮਜੀਤ ਇਕ ਨਾਟਕ ਕਰਨ ਲਈ ਨਾਟਕ ਕਰ ਰਿਹਾ ਸੀ। ਮੈਂ ਕਿਉਂਕਿ ਜ਼ਿਆਦਾ ਰੁਝਿਆ ਹੋਇਆ ਨਹੀਂ

ਮਨ ਦੀ ਮੌਜ 43