ਥਾਂ-ਕੁੱਥਾਂ ਬਰੇਕਾਂ
ਫੋਨ ਤੇ ਫੋਨ ਵੱਜੀ ਜਾ ਰਿਹਾ ਸੀ। ਕਈ ਲੋਕ ਵਧਾਈ ਦੇਣ ਪਹੁੰਚੇ ਹੋਏ ਸਨ। ਮੂਡ ਬੜਾ ਹੀ ਉੱਚਾ ਸੀ। ਪ੍ਰੋਗਰਾਮ ਉਮੀਦ ਤੋਂ ਵੱਧ ਸਫਲ ਸੀ। ਅਸਲੋਂ ਨਵੇਂ ਕਲਾਕਾਰਾਂ ਨੇ ਕਲਾ ਦੀਆਂ ਸਿਖ਼ਰਾਂ ਛੂਹੀਆਂ ਸਨ। ਪਰ ਹੁਣ ਕੀ ਕਰੀਏ? ਮੇਰਾ ਦਿਮਾਗ ਆਦਤਨ ਹਮੇਸ਼ਾ ਘੁੰਮਣ ਬਾਰੇ ਹੀ ਸੋਚਦਾ ਹੈ। ਇਸ ਲਈ ਮੇਜ਼ਬਾਨ ਨਾਲ ਗੱਲਬਾਤ ਕੀਤੀ ਸਾਥੀਆਂ ਨੂੰ ਸਮਝਾਇਆ, ਧਮਕਾਇਆ ਤੇ ਲਲਚਾਇਆ ਤੇ ਜਨਰਲ ਮੋਟਰਜ਼ ਦੀ ਨਵੀਂ ਵੈਨ ਖਾਣ ਪੀਣ ਦੇ ਸਮਾਨ ਨਾਲ ਲੱਦ ਕਿ ਤੁਰ ਪਏ 6000 ਕਿਲੋਮੀਟਰ ਦੇ ਸਫ਼ਰ ਤੇ ਵੈਨਕੂਵਰ ਵੱਲ ਨੂੰ। ਪਹਾੜ, ਦਰਖਤਾਂ, ਝੀਲਾਂ ਨੂੰ ਨੁਸਰਤ ਫਤਿਹ ਅਲੀ ਦੇ ਗੀਤਾਂ ਨਾਲ ਚੀਰਦੇ, ਇੱਕ ਦੂਜੇ ਨੂੰ ਗੁੱਝੀਆਂ ਹੁੱਝਾਂ ਮਾਰਦੇ, ਫੋਟੋਗ੍ਰਾਫੀ ਲਈ ਥਾਂ-ਕੁੱਥਾਂ ਬਰੇਕਾਂ ਮਾਰਦੇ, ਗੁੱਸੇ ਰਾਜੀ ਹੁੰਦੇ, ਕੈਨੇਡਾ ਦੇ ਸਾਰੇ ਸ਼ਹਿਰਾਂ ਵਿੱਚੀਂ ਵੱਖ ਵੱਖ ਸਭਾਵਾਂ ਵਿੱਚ ਲੇਖਕਾਂ-ਅਲੇਖਕਾਂ ਨੂੰ ਮਿਲਦੇ, ਗੁੱਟ-ਬੰਦੀਆਂ ਦਾ ਸ਼ਿਕਾਰ ਹੁੰਦੇ, ਉਨੀਂਦਰੇ ਕੱਟਦੇ ਜਦੋਂ ਅਸੀਂ ਸੁਰਿੰਦਰ ਧੰਜਲ ਦੇ ਸ਼ਹਿਰ ਕੈਮਲੂਪਸ ਪਹੁੰਚੇ ਤਾਂ, ਪਾਤਰ ਦੀਆਂ ਸਭ ਕਵਿਤਾਵਾਂ, ਆਤਮਜੀਤ ਦੇ ਭਾਸ਼ਨ, ਕਮਲਜੀਤ ਨੀਲੋਂ ਦੇ ਗੀਤ, ਤੇ ਮੇਰੀਆਂ ਫੋਟੋਆਂ ਦੇ ਕੈਪਸ਼ਨ ਇਕ ਦੂਜੇ ਨੂੰ ਪੂਰੀ ਤਰ੍ਹਾਂ ਰਟ ਚੁੱਕੇ ਸਨ। ਕੈਮਲੂਪਸ ਇੱਕ ਛੋਟਾ ਜਿਹਾ ਪਰ ਸੋਹਣਾ ਸ਼ਹਿਰ ਹੈ। ਇੱਥੇ ਮੈਂ ਪਹਿਲਾਂ 1990 ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ, ਡਾ. ਰਘਬੀਰ ਸਿਰਜਣਾ ਤੇ ਅਮਨਪਾਲ ਸਾਰਾ ਨਾਲ ਆਇਆ ਸੀ। ਇਸ ਵਾਰ ਵੀ ਮੇਰੇ ਫੋਟੋਗ੍ਰਾਫੀ ਦੇ ਸ਼ੌਂਕ ਕਰਕੇ ਧੰਜਲ ਸਾਨੂੰ ਰਾਤ ਨੂੰ ਇਕ ਪਹਾੜੀ ਤੇ ਲੈ ਗਿਆ ਜਿਥੋਂ ਸਾਰਾ ਸ਼ਹਿਰ ਦਿਸਦਾ ਸੀ। ਮੈਨੂੰ ਰਾਤ ਦੀ ਫੋਟੋਗ੍ਰਾਫੀ ਦੇ ਹਵਾਲੇ ਕਰ ਉਸਨੇ ਲੋੜਵੰਦਾਂ ਨਾਲ ਪਰੀ ਰਾਣੀ ਨੂੰ ਗਲਾਸਾਂ ਵਿੱਚ ਕੈਦ ਕਰ ਸਾਂਝ ਪੁਆਈ। ਉਸ ਪਹਾੜ ਤੇ ਖੜ੍ਹ ਕੇ ਮੈਂ ਆਪਣੇ ਸੱਜੇ ਪਾਸੇ ਵੱਲ ਕੁਝ ਭਾਲ ਰਿਹਾ ਸੀ। ਇਧਰੋਂ ਦਰਿਆ ਆਉਂਦਾ ਹੈ। ਮੇਰੇ ਪੁੱਛਣ ਤੇ ਧੰਜਲ ਮੰਨਿਆ ਕਿ ਕੱਲ੍ਹ ਜ਼ਰੂਰ ਚੱਲਾਂਗੇ ਜਿੱਥੇ ਮੱਛੀਆਂ ਆਤਮ ਹੱਤਿਆਵਾਂ ਕਰਦੀਆਂ ਹਨ। ਦੂਸਰੇ ਦਿਨ ਇਸ ਸੋਹਣੇ ਸ਼ਹਿਰ ਦੀ ਰੂਪ ਰੇਖਾ ਅਤੇ ਮੇਜ਼ਬਾਨ ਦੀ ਮਹਿਮਾਨ ਨਿਵਾਜ਼ੀ ਨੇ ਸ਼ਾਮ ਜਿਹੀ ਕਰ ਦਿੱਤੀ। ਮੇਰੇ ਅੰਦਰ ਆਤਮਹੱਤਿਆਵਾਂ ਕਰ ਰਹੀਆਂ ਮੱਛੀਆਂ ਦੀਆਂ ਫੋਟੋਆਂ ਖਿੱਚਣ ਦੀ ਖਿੱਚ ਸੀ। ਪਰ ਮੈਨੂੰ
ਮਨ ਦੀ ਮੌਜ 46