ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਕੁੜੀ ਭਜਾ ਕੇ ਲੈ ਜਾਣੀ ਸੀ

2017 ਚ ਅਸੀਂ ਇਕ ਬਗੈਰ ਕਹਾਣੀ, ਬਗੈਰ ਰਿਹਰਸਲ, ਬਗੈਰ ਲੇਖਕ, ਬਗੈਰ ਡਾਇਰੈਕਟਰ ਨਾਟਕ ਕਰਨ ਦਾ ਤਜੁਰਬਾ ਕੀਤਾ। ਹਰ ਇਕ ਦੇ ਸਹਿਯੋਗ ਨਾਲ ਨਾਟਕ ਤਾਂ ਸੁੱਖੀ ਸਾਂਦੀ ਹੋ ਗਿਆ। ਨਾਟਕ ਖਤਮ ਹੋਣ ਤੋਂ ਬਾਅਦ ਵਿਚ '60 ਸਾਲਾ ਸਮਰਾਟ ਫੋਟੋ' ਵਾਲੇ ਨੇ ਕੈਮਰੇ ਚੋਂ ਚਿਪ ਕੱਢ ਕਿ ਫੜਾ ਦਿਤੀ ਕੇ ਫਾਇਲਾਂ ਕਾਪੀ ਕਰ ਲਿਓ, ਚਿਪ ਸਵੇਰੇ ਲੈ ਲਵਾਂਗਾ।

ਸਵੇਰੇ ਹੀ ਉਹ ਘਰੇ ਆ ਗਿਆ। ਨਾਟਕ ਬਾਰੇ ਉਸਨੇ ਕਈ ਗੱਲਾਂ ਕੀਤੀਆਂ ਜਿਵੇਂ ਉਸ ਕਿਹਾ ਕਿ ਬੜੇ ਲੰਮੇ ਸਮੇਂ ਬਾਅਦ ਉਸਨੂੰ ਕੁਝ ਚੰਗਾ ਲਗਾ ਤੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

ਫੇਰ ਕਹਿੰਦਾ, 'ਮੇਰਾ ਵੀ ਦਿਲ ਕਰਦਾ ਸੀ ਕਿ ਕੋਈ ਰੋਲ ਕਰਾਂ, ਸੀਨ ਤਾਂ ਮੈਂ ਬਣਾ ਲਿਆ ਸੀ ਪਰ ਲੇਟ ਹੋ ਗਿਆ ਸਾਂ।'

ਮੈਂ ਪੁਛਿਆ ਕਿ, ‘ਕੀ ਸੋਚਿਆ ਸੀ?'

ਕਹਿੰਦਾ — ‘ਮੈਂ ਫੋਟੋਗਰਾਫਰ ਹੀ ਬਣਨਾ ਸੀ ਤੇ ਕਿਸੇ ਨਵੀਂ ਜੋੜੀ ਦੀ ਫੋਟੋਆਂ ਖਿਚਣ ਦਾ ਕੰਮ ਕਰਨਾ ਸੀ। ਅਕਸਰ ਮੁੰਡੇ ਨੂੰ ਪੋਜ਼ ਨਹੀਂ ਬਨਾਉਣੇ ਆਉਂਦੇ। ਮੈਂ ਕਹਿਣਾ ਸੀ, ‘ਹੱਟ ਪਿਛੇ ਮੈਂ ਦੱਸਦਾ, ਤੂੰ ਫੋਟੋ ਖਿੱਚ। ਬੱਸ ਉਹਨੂੰ ਕਹਿਣਾ ਸੀ,

‘ਦੂਰੋਂ ਖਿੱਚ

-ਹੋਰ ਦੂਰ ਹੋ ਜਾ

-ਹੋਰ ਦੂਰ

-ਤੇ ਹੋਰ ਦੂਰ

ਜਿਵੇਂ ਹੀ ਉਹ ਦੂਰ ਹੋ ਜਾਂਦਾ

ਮੈਂ ਕੁੜੀ ਭਜਾ ਕੇ ਲੈ ਜਾਣੀ ਸੀ'

.

.

.

ਮੇਰਾ ਹਾਸਾ ਹਾਲੇ ਵੀ ਸੀਨ ਦੇਖ ਰਿਹਾ

ਮਨ ਦੀ ਮੌਜ 51