ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਤੁਹਾਡੇ ਵਾਂਙ ਹੋਵੇ

ਨਾਮ ਦੀ ਗੱਲ ਚੱਲ ਰਹੀ ਸੀ ਤਾਂ ਥੋੜੀ ਜਿਹੀ ਹੋਰ ਗੱਲ ਕਰ ਲਵਾਂ। ਜਿੰਨੀ ਕੂ ਮੇਰੀ ਜਾਣਕਾਰੀ ਹੈ. ਇਹ ਨਾਮ ਜਨਮੇਜਾ, ਮੇਰੇ ਪਿਤਾ ਜੀ ਨੇ ਹੀ ਰੱਖਿਆ ਹੋਵੇਗਾ। ਉਹਨਾਂ ਦੇ ਇਕ ਕਰੀਬੀ ਦੋਸਤ ਸ. ਮਨੀ ਸਿੰਘ ਦੇ ਸਾਇੰਸਦਾਨ ਭਰਾ ਦਾ ਨਾਮ ਰਾਓ ਜਨਮੇਜਾ ਸਿੰਘ ਹੈ। ਮੈਂ ਉਹਨਾਂ ਨੂੰ ਸਿਰਫ ਦੋ ਵਾਰ (1971 ਤੇ 2001 ਵਿਚ) ਅਮਰੀਕਾ ਮਿਲਿਆ ਸੀ। ਇਕ ਫੋਟੋ ਵੀ ਕਿਤੇ ਮੇਰੇ ਕੋਲ ਪਈ ਹੈ। ਹੋਰ ਵੀ ਕੁਝ ਜਨਮੇਜਿਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ। ਇਕ ਤਾਂ ਸਿਆਸੀ ਵੀ ਹੈ, ਪਰ ਮੈਂ ਕਦੇ ਮਿਲਿਆ ਨਹੀਂ, ਉਂਝ ਵੀ ਮੈਂ ਸੁਭਾਅ ਵਜੋਂ, ਅਫਸਰਾਂ ਤੇ ਲੀਡਰਾਂ ਨੂੰ ਮਿਲਣ ਦਾ ਸ਼ੋਕੀਨ ਨਹੀਂ ਤੇ ਨਾ ਹੀ ਮੈਂ ਇਹਨਾਂ ਲੋਕਾਂ ਦੀ ਫੋਟੋ ਖਿੱਚਦਾ ਹਾਂ। ਖੈਰ ਇਹ ਵਸਦੇ ਰਹਿਣ, ਮੈਨੂੰ ਕੀ।

ਲਓ ਇਕ ਘਟਨਾ ਯਾਦ ਆ ਗਈ। ਇਕ ਵਾਰ ਕਿਸੇ ਦਾ ਫੋਨ ਆਇਆ,

-'ਜੌਹਲ ਸਾਹਿਬ ਤੁਹਾਥੋਂ ਇਕ ਇਜ਼ਾਜਤ ਲੈਣੀ ਆ'

-ਦੱਸੋ ਮੈਂ ਕੀ ਕਰ ਸਕਦਾ?

-ਮੇਰੇ ਘਰੇ ਬੇਟੇ ਦਾ ਜਨਮ ਹੋਇਆ ਹੈ

-ਜੀ ਮੁਬਾਰਕਾਂ

-ਜੀ, ਜੇ ਤੁਸੀਂ ਇਜ਼ਾਜਤ ਦਿਓ ਤਾਂ, ਕੀ ਅਸੀਂ ਉਹਦਾ ਨਾਮ ਜਨਮੇਜਾ ਸਿੰਘ ਰੱਖ ਸਕਦੇ ਹਾਂ?

-ਰੱਖੋ ਭਾਈ, ਮੇਰਾ ਕਿਹੜਾ ਕਾਪੀ ਰਾਇਟ ਵਾ

-ਬਸ ਜੀ ਅਸੀਂ ਚਾਹੁੰਨੇ ਉਹ ਤੁਹਾਡੇ ਵਾਂਙ ਹੋਵੇ।

ਮੈਨੂੰ ਅੱਜ ਤਕ ਸਮਝ ਨਹੀਂ ਲੱਗੀ ਕਿ ਉਹ ਕੀ ਹੈ? ਜੋ ਉਸਨੂੰ ਮੇਰੇ ਵਿਚ ਦਿਸਿਆ, ਜੋ ਮੈਂ ਲੱਭਣ ਚ ਹਾਲੇ ਵੀ ਅਸਮੱਰਥ ਹਾਂ, ਕਈ ਵਾਰੀ ਕੋਸ਼ਿਸ਼ ਕੀਤੀ ਲੱਭਣ ਦੀ, ਪਰ ਹਰ ਵਾਰ ਆਪਣੇ ਆਪ ਨੂੰ ਧੋਖਾ/ਭੁਲੇਖਾ ਨਹੀਂ ਦੇ ਸਕਿਆ। ਉਂਝ ਮੇਰਾ ਘਰ ਦਾ ਨਾਮ ਮੇਜਰ ਸਿੰਘ ਹੈ. ਕੱਚੀ ਪੱਕੀ ਜਾਣਕਾਰੀ ਅਨੁਸਾਰ ਇਹ ਨਾਮ ਮੇਰੀ ਵੱਡੀ ਮਾਮੀ ਨੇ ਰੱਖਿਆ ਹੋ ਸਕਦਾ ਹੈ। ਮੇਰੇ ਸਕੂਲ ਤੇ ਕਾਲਜ ਦੇ ਦੋਸਤ, ਰਿਸ਼ਤੇਦਾਰ ਆਦਿ ਸਭ ਮੈਨੂੰ ਇਸੇ ਨਾਮ ਨਾਲ ਜਾਣਦੇ ਤੇ ਬੁਲਾਉਂਦੇ ਹਨ। ਇਕ ਵਾਰ ਮੈਂ ਪਿੰਡ ਕਿਸੇ ਰਿਸ਼ਤੇਦਾਰ ਕੋਲ ਗਿਆ

ਮਨ ਦੀ ਮੌਜ 57