ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਸੋਵਾਲ ਨੇ ਲਫਾਫੇ ਨੂੰ ਨਮਸਕਾਰ ਕੀਤਾ ਤੇ ਸਰਾਣੇ ਥੱਲੇ ਰੱਖ ਦਿੱਤਾ। ‘ਹੁਣ ਤੂੰ ਇੱਦਾ ਕਰ ਮੇਰੇ ਨਾਲ ਆਪਣੀ ਵੱਡੀ ਫੋਟੋ ਵਾਲਾ ਇਸ਼ਤਿਹਾਰ ਛਪਾ ਲੈ ਤੇ ਆਪਣੇ ਇਲਾਕੇ ਵਿਚ ਲਗਾ ਦੇ। ਬਸ ਹੁਣ ਤੋਂ ਮੇਲਾ ਸ਼ੁਰੂ ਹੋ ਗਿਆ, ਹੁਣ ਤੂੰ ਦੌੜ ਜਾ ਦੌੜ, ਸਿੱਧਾ ਪਿੰਡ ਨੂੰ ਜਾਈਂ, ਤਿੱਤਰ ਹੋ ਜਾ ਤਿੱਤਰ' ਤੇ ਅਗਲਾ ਜਿਹਨੀ ਪੈਂਰੀ ਆਇਆ, ਉਹਨੀਂ ਹੀ ਮੁੜ ਗਿਆ। ਅਗਲੇ ਦੋ ਤਿੰਨ ਦਿਨ, ਇਹੀ ਕੁਝ ਕਈ ਵਾਰ ਦੇਖਿਆ। ਆਖਰ ਮੈਂ ਪੁੱਛ ਹੀ ਲਿਆ ਕਿ ਇਹ ਬੰਦੇ ਨੂੰ ਭਜਾਉਣ ਵਾਲੀ ਗੱਲ ਨਹੀਂ ਸਮਝ ਲੱਗੀ। ‘ਦੇਖ ਜਿਹੜਾ ਜਿਸ ਭਾਵਨਾ ਨਾਲ ਆਇਆ, ਉਸ ਨੂੰ ਜੇ ਜਿਆਦਾ ਦੇਰ ਬੈਠਾਅ ਲਿਆ ਤਾਂ ਉਸ ਵਿਚ ਚੌਧਰੀ ਬਣਨ ਦੀ ਲਾਲਸਾ ਪੈਦਾ ਹੋ ਜੂ, ਨਾਲੇ ਕੀ ਪਤਾ ਕੋਈ ਹੋਰ ਆ ਜੇ, ਫੇਰ ਮੁਸ਼ਕਲ ਹੋ ਜੂ' ਮੇਰੀ ਛੋਟੀ ਬੁੱਧੀ ਨੂੰ ਸਮਝ ਲੱਗ ਗਈ ਸੀ ਕਿ ਲੋਕਾਂ ਲਈ ਕੰਮ ਕਰਨ ਲਈ, ਆਪਣੇ ਆਪ ਨੂੰ ਕਿਵੇਂ ਮਾਰਨਾ ਪੈਂਦਾ ਹੈ, ਤਾਂਹੀ ਮੇਲੇ ਹਰ ਕੋਈ ਨਹੀਂ ਲਾ ਸਕਦਾ। ਜਸੋਵਾਲ ਨੂੰ ਮੇਰਾ ਸਿਜਦਾ।

ਮਨ ਦੀ ਮੌਜ 64