ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਦੇ ਹਿਮਾਚਲ ਦੀ "ਕਲਪਾ ਵੈਲੀ" ਵਿਚ ਉਥੋਂ ਦੇ ਸਭਿਆਚਾਰ ਬਾਰੇ, ਫੁੱਲਾਂ ਦੀ ਖੇਤੀ, ਦਰਿਆ ਪਾਰ ਕਰਨ ਲਈ ਡੋਲੂ' ਦੀ ਵਰਤੋਂ ਬਾਰੇ ਦੱਸਦਾ,' ਸੋਹਣੀ' ਦਾ ਜ਼ਿਕਰ ਤੇ ਅਛੋਪਲੇ ਈ ਸਿਆਸਤੀ ਚੋਟ ਲਾ ਜਾਂਦੈ।
ਹਸਾਸ ਖ਼ਸਲੀਅਤ (ਸੈਂਸੇਟਿਵ ਨੇਚਰ) ਵਾਲਾ ਬੰਦਾ ਜਿੰਨਾ ਖ਼ੁਸ਼ ਤਬੀਅਤ ਹੁੰਦੈ, ਓਨਾ ਈ ਛੇਤੀ ਕਿਸੇ ਵੀ ਗੱਲ ਨੂੰ ਦਿਲ' ਤੇ ਲਾ ਲੈਦੇ...
‘ਅੱਜੇ ਕੱਲ੍ਹ ਦੀ ਗੱਲ ਐ" ਇਸ ਦੀ ਉਦਾਹਰਣ ਹੈ। ਜਿਸ ਨੂੰ ਪੜ੍ਹ ਕੇ ਸਭ ਦਾ ਉਦਾਸ ਹੋਣਾ ਕੁਦਰਤੀ ਹੈ।
ਇਸ ਤੋਂ ਬਾਅਦ ਮੈਂ, ਇਸ ਸ਼ਾਇਰ ਤਬੀਅਤ ਵਾਲੇ, ਆਪਣੇ ਤੋਂ ਵੱਡੇ, ਮਨਮੌਜੀ ਨੂੰ ਦੁਆ ਈ ਦੇ ਸਕਦੀ ਆਂ।
"ਜ਼ੋਰ-ਏ-ਕਲਮ ਔਰ ਜ਼ਿਆਦਾ"
ਆਮੀਨ...
-ਸੁਲਤਾਨਾ ਬੇਗਮ, ਪਟਿਆਲਾ
ਮਨ ਦੀ ਮੌਜ 7