ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਘੁੰਮਣ ਘੇਰ ਜਹਾਨ ਦੇ।
ਦੁਸ਼ਮਣ ਬਣ ’ਗੇ ਜਾਨ ਦੇ।

ਹੈਂਕੜ ਮਿਰਜ਼ਾ ਮਾਰਿਆ,
ਸਾਹਵੇਂ ਤੀਰ ਕਮਾਨ ਦੇ।

ਧੂੰਏਂ ਬੱਦਲ ਵਾਂਗ ਨੇ,
ਭਰਮ ਭੁਲੇਖੇ ਸ਼ਾਨ ਦੇ।

ਸ਼ਹਿਰਾਂ ਵਿਚ ਗੁਆਚ ਨਾ,
ਪੰਛੀ ਬੀਆਬਾਨ ਦੇ।

ਤੂੰ ਕਿਸਮਤ ਨੂੰ ਕੋਸ ਨਾ,
ਸਭ ਕੁਝ ਵੱਸ ਇਨਸਾਨ ਦੇ।

ਅੰਨ੍ਹੀ ਸੁਰੰਗ 'ਚ ਵੱਸਦੇ,
ਚੇਲੇ ਸਭ ਭਗਵਾਨ ਦੇ।

ਅੰਬਰੀਂ ਧੂੜਾਂ ਉੱਠੀਆਂ,
ਹਨ ਆਸਾਰ ਤੂਫ਼ਾਨ ਦੇ।

ਮਨ ਦੇ ਬੂਹੇ ਬਾਰੀਆਂ-103