ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਸ ਨਾ ਸਕੀਏ ਰੋ ਨਾ ਹੋਵੇ।
ਕੱਲਿਆਂ ਹੋਰ ਖਲੋ ਨਾ ਹੋਵੇ।

ਮਨ ਦਾ ਸ਼ੀਸ਼ਾ ਮੈਲ ਕੁਚੈਲਾ,
ਚਾਹੀਏ ਵੀ ਪਰ ਧੋ ਨਾ ਹੋਵੇ।

ਧਰਤ ਹਵਾ ਤੇ ਪਾਣੀ ਗੰਧਲੇ,
ਇਸ ਤੋਂ ਵੱਧ ਧਰੋਹ ਨਾ ਹੋਵੇ।

ਅੱਥਰੂਆਂ ਦੇ ਪਾਣੀ ਤੋਂ ਬਿਨ,
ਦਾਗ਼ ਪਾਪ ਦਾ ਧੋ ਨਾ ਹੋਵੇ।

ਉਹਨਾਂ ਨੂੰ ਮੈਂ ਫੁੱਲ ਨਹੀਂ ਮੰਨਦਾ,
ਜਿਨ੍ਹਾਂ ਵਿਚ ਖੁਸ਼ਬੋ ਨਾ ਹੋਵੇ।

ਫੁੱਲ ਤਾਂ ਮੇਰਾ ਪੁੱਤਰ ਮੈਥੋਂ,
ਸੂਈ ਵਿਚ ਪਰੋ ਨਾ ਹੋਵੇ।

112-ਮਨ ਦੇ ਬੂਹੇ ਬਾਰੀਆਂ