ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰੀ ਜੀਵਨ ਅਤੇ ਸਭਿਆਚਾਰ ਦਾ ਅਟੁੱਟ ਅੰਗ ਬਣ ਚੁੱਕੇ ਸ਼ਾਇਰ ਨੂੰ ਪਿੰਡ ਵਿਚ ਬਿਤਾਇਆ ਬਚਪਨ ਯਾਦ ਆਉਂਦਾ ਹੈ ਤਾਂ ਉਸ ਦੇ ਮਨ ਦੇ ਧੁਰ ਹੇਠਾਂ ਇਕ ਹੂਕ ਉਠਦੀ ਹੈ। ਉਹ ਲਿਖਦਾ ਹੈ:

ਪਿੰਡ ਜਾਕੇ ਇਸ ਤਰ੍ਹਾਂ ਮਹਿਸੂਸਦਾਂ,
ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ।

ਕੌਣ ਕਰਕੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।

ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਗੁਰਭਜਨ ਗਿੱਲ ਦੇ ਅੰਦਰਲੇ ਨੂੰ ਨਸ਼ਤਰਾਂ ਚੁਭੋਈਆਂ ਹਨ। ਉਹਦੇ ਅੰਦਰਲੇ ਦਰਦ ਦਾ ਪ੍ਰਗਟਾਵਾ ਇਸ ਤਰ੍ਹਾਂ ਹੋਇਆ ਹੈ:

ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿਲਰ ਗਈਆਂ ਏਸ ਤਰ੍ਹਾਂ।
ਚਾਰ ਕਦਮ ਨਾ ਤੁਰ ਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ।

ਕਰਕੇ ਜਿਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ।
ਉਹਨਾਂ ਸਵੇਰੇ ਉਠਦਿਆਂ ਹੀ ਬੂਹਾ ਢੋ ਲਿਆ।

ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।

ਸਮਾਜਿਕ ਅਨਿਆਂ, ਸ਼ੋਸ਼ਣ ਅਤੇ ਕਾਣੀ ਵੰਡ ਤੋਂ ਉਪਜੇ ਦੁਖਾਂਤ ਦਾ ਚਿਤਰਣ ਗ਼ਜ਼ਲ ਦੇ ਕਿਸੇ ਸ਼ੇਅਰ ਵਿਚ ਸਮੇਟਣਾ ਥੋੜਾ ਮੁਸ਼ਕਿਲ ਹੈ ਪਰ ਇਹ ਮੁਸ਼ਕਿਲ ਕੰਮ ਵੀ ਗੁਰਭਜਨ ਗਿੱਲ ਨੇ ਬਹੁਤ ਹੀ ਸੌਖੇ ਢੰਗ ਨਾਲ ਨੇਪਰੇ ਚਾੜ੍ਹ ਦਿੱਤਾ ਹੈ।

ਨੰਗ ਮੁਨੰਗੇ ਠੁਰ ਠੁਰ ਕਰਦੇ ਕੱਚੀਆਂ ਕੰਧਾਂ ਓਹਲੇ,
ਇਹਨਾਂ ਹਿੱਸੇ ਆਉਂਦੀ ਅੱਗ ਹੈ ਕਿਹੜਾ ਸੇਕ ਰਿਹਾ।

ਪੱਥਰਾਂ ਦੀ ਬਰਸਾਤ 'ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ,
ਫਿਰ ਵੀ ਪੱਥਰ ਚਾਹੁੰਦੇ ਨੇ ਮੈਂ ਉਹਨਾਂ ਨੂੰ ਸਤਿਕਾਰ ਦਿਆਂ।

ਕੱਲ੍ਹ ਤਿਰਕਾਲੀਂ ਡੁੱਬਦਾ ਸੂਰਜ ਜਾਪ ਰਿਹਾ ਸੀ ਏਦਾਂ,
ਜੀਕਣ ਸਾਮੀ ਘੇਰੀ ਹੋਵੇ ਮੇਰੇ ਪਿੰਡ ਦੇ ਸ਼ਾਹਵਾਂ।

ਕੋਈ ਵੀ ਬੰਦਾ ਸਮਾਜਿਕ ਅਨਿਆਂ, ਜਬਰ, ਜ਼ੁਲਮ ਅਤੇ ਸ਼ੋਸ਼ਣ ਦੇ ਖ਼ਿਲਾਫ਼ ਇਕੱਲਾ ਨਹੀਂ ਲੜ ਸਕਦਾ ਭਾਵੇਂ ਉਸ ਵਿਚ ਕਿੰਨਾ ਵੀ ਜੋਸ਼ ਕਿਉਂ ਨਾ ਹੋਵੇ। ਉਸ ਨੂੰ ਜੋਸ਼ ਦੇ ਨਾਲ

ਮਨ ਦੇ ਬੂਹੇ ਬਾਰੀਆਂ- 13