ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾਂ ਨੂੰ ਮੈਂ ਚੋਗ ਚੁਗਾਏ ਤਲੀਆਂ ਉੱਤੇ,
ਉਨ੍ਹਾਂ ਤੋਂ ਹੀ ਠੂੰਗੇ ਖਾਧੇ ਨੇ ਮੈਂ ਅਕਸਰ।

ਮੈਂ ਚੰਗਾ ਜਾਂ ਮਾੜਾ ਮੈਥੋਂ ਕੁਝ ਨਾ ਪੁੱਛੋ,
ਆਲ ਦੁਆਲਾ ਦੱਸ ਦੇਵੇਗਾ ਮੈਥੋਂ ਬਿਹਤਰ।

ਸਾਵਧਾਨ ਜੀ ਚਿਕਨੇ ਚਿਹਰੇ ਤੇ ਖੁਸ਼ਬੋਈਆਂ,
ਲਿਸ਼ ਲਿਸ਼ਕੰਦੜੇ ਚਿਹਰੇ ਧੋਖਾ ਦੇਂਦੇ ਅਕਸਰ।

ਏਸ ਦੇਸ਼ ਨੂੰ ਕਿਸ਼ਤਾਂ ਦੇ ਵਿਚ ਵੇਚ ਦੇਣਗੇ,
ਨਿੱਕੀਆਂ ਸੋਚਾਂ ਵਾਲੇ ਵੱਡੇ ਵੱਡੇ ਰਹਿਬਰ।

ਇੱਕੋ ਈਸਟ ਇੰਡੀਆ ਨੇ ਕੀ ਚੰਨ ਚੜ੍ਹਾਏ,
ਯਹੁਣ ਤਾਂ ਆਪ ਬੁਲਾਏ ਵੰਨ-ਸੁਵੰਨੇ ਤਾਜਰ।

ਮਨ ਦੇ ਬੂਹੇ ਬਾਰੀਆਂ - 133