ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਖ਼ੁਦਕਸ਼ੀ ਹੀ ਖ਼ੁਦਕਸ਼ੀ ਬੱਸ ਖ਼ੁਦਕਸ਼ੀ।
ਕੌਣ ਪਾਗਲ ਚਾਹੇਗਾ ਇਹ ਜ਼ਿੰਦਗੀ।

ਚੌਂਕ ਦੇ ਬੁੱਤ ਅੱਖ ਨੀਵੀਂ ਕਰ ਲਈ,
ਨਿੱਤ ਦਿਹਾੜੀ ਵੇਖ ਸਾਡੀ ਬੁਜ਼ਦਿਲੀ।

ਤਾਰ ਉੱਤੇ ਤੁਰੇ ਰਹੇ ਹਾਂ ਰਾਤ ਦਿਨ,
ਕੋਹਾਂ ਲੰਮੀ ਮੌਤ ਵਰਗੀ ਜ਼ਿੰਦਗੀ।

ਭੀੜ ਦਾ ਹਿੱਸਾ ਬਣਾਂ ਤਾਂ ਜਾਪਦੈ,
ਬਣ ਗਿਆ ਹਾਂ ਆਪਣੇ ਘਰ ਅਜਨਬੀ।

ਪਿੰਡ ਜਾ ਕੇ ਇਸ ਤਰ੍ਹਾਂ ਮਹਿਸੂਸਦਾਂ,
ਸ਼ਹਿਰ ਸਾਡੀ ਖਾ ਰਹੇ ਨੇ ਸਾਦਗੀ।

ਜ਼ਿੰਦਗੀ ਅਖ਼ਬਾਰ ਤਾਂ ਨਹੀਂ ਦੋਸਤੋ,
ਵਾਚਦੇ ਹੋ ਏਸ ਨੂੰ ਵੀ ਸਰਸਰੀ।

ਮਨ ਦੇ ਬੂਹੇ ਬਾਰੀਆਂ- 19