ਇਹ ਵਰਕਾ ਤਸਦੀਕ ਕੀਤਾ ਗਿਆ ਏ
ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ।
ਮੁੜਨ ਜੋਗੇ ਨਾ ਰਹੇ ਆਪਣੇ ਘਰਾਂ ਨੂੰ।
ਤਾਣ ਚਾਦਰ ਸੌਂ ਗਿਆ ਏ ਸ਼ਹਿਰ ਸਾਰਾ,
ਸਾਂਭ ਕੇ ਸੰਕੋਚ ਕੇ ਮਨ ਦੇ ਡਰਾਂ ਨੂੰ।
ਕਹਿਰ ਦਾ ਅਹਿਸਾਸ ਪਹਿਲੀ ਵਾਰ ਹੋਇਆ,
ਪਾਲ ਵਿਚ ਗੁੰਮ ਸੁੰਮ ਖੜ੍ਹੇ ਪੱਕੇ ਘਰਾਂ ਨੂੰ।
ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ,
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ।
ਕੌਣ ਕਿੱਥੇ ਹੈ ਖਲੋਤਾ ਨਾਲ ਕਿਸਦੇ,
ਫ਼ੈਸਲਾ ਸਮਿਆਂ ਨੇ ਕਰਨਾ ਆਖਰਾਂ ਨੂੰ।
ਮਨ ਦੇ ਬੂਹੇ ਬਾਰੀਆਂ- 25