ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜਾ ਚਿਰ ਜੀ ਲਿਆ ਮੈਂ ਪਿੰਡ ਦਿਆਂ ਰੁੱਖਾਂ ਤੋਂ ਡਰ ਡਰ ਕੇ।
ਪਤਾ ਨ੍ਹੀਂ ਕਿੰਞ ਹਾਂ ਜ਼ਿੰਦਾ ਅਨੇਕਾਂ ਵਾਰ ਮਰ ਮਰ ਕੇ।

ਕਿਸੇ ਨੂੰ ਕੀ ਪਤਾ ਸੀ ਮਘ ਪਵੇਗੀ ਰਾਖ 'ਚੋਂ ਏਦਾਂ,
ਜੋ ਆਪਾਂ ਠਾਰ ਦਿੱਤੀ ਅੱਗ ਬਰਫ਼ਾਂ ਹੇਠ ਧਰ ਧਰ ਕੇ।

ਤੂੰ ਜਿਸ ਦਿਨ ਮੇਰਿਆਂ ਹੋਠਾਂ ਤੋਂ ਮੇਰੀ ਬਾਤ ਖੋਹੀ ਸੀ,
ਮੈਂ ਉਸ ਦਿਨ ਬਹੁਤ ਰੋਇਆ ਅਪਣੇ ਪਰਛਾਵੇਂ ਤੋਂ ਡਰ ਡਰ ਕੇ।

ਮੈਨੂੰ ਲੱਗਦੇ ਬਹੁਤ ਭਟਕਾਂਗਾ ਮੈਂ ਤੈਥੋਂ ਜੁਦਾ ਹੋ ਕੇ,
ਮੈਂ ਦਿਲ ਨੂੰ ਸਾਂਭਦਾ ਹਾਂ ਤੇਰੀਆਂ ਹੀ ਗੱਲਾਂ ਕਰ ਕਰ ਕੇ।

ਇਹ ਮੇਰਾ ਸੀਸ ਐਵੇਂ ਦਰ-ਬ-ਦਰ ਨਹੀਂ ਭਟਕਦਾ ਫਿਰਦਾ,
ਇਹ ਝੁਕਿਆ ਜਦ ਵੀ ਝੁਕਿਆ ਸਿਰਫ਼ ਝੁਕਿਆ ਤੇਰੇ ਦਰ ਕਰਕੇ।

40- ਮਨ ਦੇ ਬੂਹੇ ਬਾਰੀਆਂ