ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਤਾਂ ਫੁੱਲ ਬਣਕੇ ਮਹਿਕਣਾ ਸੀ।
ਤੂੰ ਕਾਹਨੂੰ ਡੋਡੀਆਂ ਨੂੰ ਤੋੜਨਾ ਸੀ।

ਜੇ ਤੇਰੇ ਮਨ 'ਚ ਸ਼ੰਕਾ ਬੋਲਣਾ ਸੀ,
ਤੂੰ ਮੈਨੂੰ ਆਪਣਾ ਕਿਉਂ ਆਖਣਾ ਸੀ।

ਜੋ ਰੇਤਾ ਲਿਸ਼ਕਦੀ ਦਰਿਆ ਤੂੰ ਸਮਝੀ,
ਇਹ ਤੇਰੇ ਮਨ ਦੀ ਅੰਨ੍ਹੀ ਭਟਕਣਾ ਸੀ।

ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ,
ਤੂੰ ਆਪਣੀ ਛਾਂ ਲਈ ਵੀ ਤਰਸਣਾ ਸੀ।

ਮੈਂ ਪਿਆਲਾ ਜ਼ਹਿਰ ਦਾ ਕਿੱਦਾਂ ਨਾ ਦਾ,
ਤੇਰੇ ਬਿਨ ਕਿਸਨੇ ਮੈਨੂੰ ਵਰਜਣਾ ਸੀ।

ਇਦੇ ਲੋਕਾਂ ਨੇ ਸੌ ਸੌ ਅਰਥ ਕੱਢੇ ,
ਮੇਰੇ ਮਨ ਦੀ ਤਾਂ ਇੱਕੋ ਵੇਦਨਾ ਸੀ।

ਤੂੰ ਸੁਪਨੇ ਵਿਚ ਜੇ ਦਸਤਕ ਨਾ ਦੇਂਦਾ,
ਮੈਂ ਕਿਥੇ ਗੂੜ੍ਹੀ ਨੀਂਦੋਂ ਜਾਗਣਾ ਸੀ।

ਜੋ ਸਾਨੂੰ ਘੂਰਦਾ ਸੀ ਸ਼ੀਸ਼ਿਆਂ ਵਿੱਚੋਂ,
ਉਹ ਚਿਹਰਾ ਤਾਂ ਮੇਰਾ ਹੀ ਆਪਣਾ ਸੀ।

ਜੇ ਕਾਲੀ ਰਾਤ ਨ ਅੰਬਰ 'ਤੇ ਪੈਂਦੀ,
ਮੈਂ ਕਿਥੇ ਚੰਨ ਵਾਂਗੂੰ ਚਮਕਣਾ ਸੀ।

76-ਮਨ ਦੇ ਬੂਹੇ ਬਾਰੀਆਂ