ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ।
ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ।

ਵੇਲਣੇ ਵਿਚ ਜਿਸਮ ਹੀ ਪੀੜੇ ਨਹੀਂ,
ਟੁਕੜੇ ਟੁਕੜੇ ਹੋ ਗਏ ਜਜ਼ਬਾਤ ਨੇ।

ਨੀਵੇਂ ਥਾਂ ਪਾਣੀ ਖੜ੍ਹੇ ਬੂਟੇ ਮਰੇ,
ਕਹਿਰ ਢਾਇਆ ਇਸ ਤਰ੍ਹਾਂ ਬਰਸਾਤ ਨੇ।

ਮੈਂ ਮੁਖੌਟਾ ਪਹਿਨ ਕੇ ਭਾਵੇਂ ਫਿਰਾਂ,
ਸੱਚ ਦੱਸ ਦੇਣਾ ਮੇਰੀ ਔਕਾਤ ਨੇ।

ਇਹ ਮੇਰੇ ਨੈਣਾਂ 'ਚ ਜਿਹੜੇ ਅੱਥਰੂ,
ਵਕਤ ਨੇ ਦਿੱਤੇ ਅਸਾਨੂੰ ਦਾਤ ਨੇ।

ਪਾਣੀਆਂ ਵਿਚ ਲੀਕ ਅੰਬਰ ਫਾੜੀਆਂ,
ਕਿਸ ਤਰ੍ਹਾਂ ਹੈ ਚੀਰਿਆ ਹਾਲਾਤ ਨੇ।

ਜਨਮ ਦਿਨ ਤੇ ਬਾਲ ਵੀ ਤਾਂ ਭੇਜਦੇ,
ਬੰਬ ਤੇ ਪਿਸਤੌਲ ਦੀ ਸੌਗਾਤ ਨੇ।

ਮਨ ਦੇ ਬੂਹੇ ਬਾਰੀਆਂ-87