ਇਹ ਵਰਕਾ ਤਸਦੀਕ ਕੀਤਾ ਗਿਆ ਏ
ਰੱਤ ਭਰੇ ਵਗਦੇ ਦਰਿਆ।
ਪਾਣੀ ਕਿੱਧਰ ਚਲਾ ਗਿਆ।
ਸੁਣਦਿਆਂ ਕੰਨ ਲੂਸ ਗਏ,
ਰੋਜ਼ ਦਿਹਾੜੀ ਅਗਨ-ਕਥਾ।
ਬਾਤ ਹੁੰਗਾਰਾ ਮੰਗਦੀ ਹੈ,
ਸੁੱਤਿਆ ਲੋਕਾ ਜਾਗ ਜ਼ਰਾ।
ਘਰ ਤੋਂ ਦਫ਼ਤਰ ਤੀਕ ਜਿਵੇਂ,
ਲੰਮ-ਸਲੰਮਾ ਬਲੇ ਸਿਵਾ।
ਨ੍ਹੇਰੀ ਵੀ ਮੂੰਹ-ਜ਼ੋਰ ਬੜੀ,
ਫਿਰ ਵੀ ਦੀਵਾ ਜਗੇ ਪਿਆ।
ਵੇਖੋ ਇਹ ਪੰਜਾਬ ਮਿਰਾ,
ਕਿੱਥੋਂ ਕਿੱਥੇ ਪਹੁੰਚ ਗਿਆ।
98- ਮਨ ਦੇ ਬੂਹੇ ਬਾਰੀਆਂ