ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਇਹ ਗੱਲ ਕਦੇ ਵਿਸਾਰੀ ਨਾ, ਇਹ ਜਾਨ ਬੁਲਬੁਲਾ ਪਾਣੀ ਦਾ।
ਦਮ ਆਵੇ ਬੰਦਾ ਜਾਂਦਾ ਹੈ, ਰੁਕਦੈ ਤਾਂ ਅੰਤ ਕਹਾਣੀ ਦਾ।

ਹਾਸਾ ਤੇ ਖੇੜਾ ਜ਼ਿੰਦਗੀ ਹੈ, ਰੋਣਾ ਕੁਰਲਾਉਣਾ ਪੱਤਝੜ ਹੈ,
ਰੀਝਾਂ ਜੇ ਤਾਣਾ ਤਾਣਦੀਆਂ, ਹਿੰਮਤ ਦਾ ਪੇਟਾ ਤਾਣੀ ਦਾ

ਇੱਕੋ ਹੀ ਸਬਕ ਸਧਾਰਨ ਇਹ ਜੇ ਯਾਦ ਰਹੇ ਤਾਂ ਤਰ ਜਾਈਏ,
ਹਰ ਕਦਮ ਅਗਾਂਹ ਨੂੰ ਹੋ ਜਾਵੇ ,ਜੇ ਇੱਕੋ ਨਿਸ਼ਚਾ ਠਾਣੀਦਾ।

ਜੇ ਖ਼ਿਮਾ ਯਾਚਨਾ ਸਿੱਖ ਜਾਈਏ ਤੁਰ ਪਈਏ ਹਉਮੈ ਪਾਰ ਕਿਤੇ,
ਉਹ ਪਲ ਵਿਸਮਾਦੀ ਬਣ ਜਾਵੇ, ਓਸੇ ਦਾ ਰਸ ਰੰਗ ਮਾਣੀਦਾ।

ਫੁੱਲਾਂ ਨੂੰ ਭੰਵਰਾ ਨੁੰ ਮਦਾ ਹੈ, ਉੱਡ ਜਾਵੇ ਲੈ ਖੁਸ਼ਬੋਈਆਂ ਨੂੰ,
ਇਹ ਰੱਬ ਲਿਖੀਆਂ ਕਵਿਤਾਵਾਂ ਨੂੰ ਪੌਣਾਂ 'ਚੋਂ ਪੜ੍ਹ ਕੇ ਜਾਣੀਦਾ।

ਟੂਟੇ ਨਾ ਮਾਣ ਮੁਹੱਬਤ ਦਾ ਇਹ ਜੀਦਾ ਰੱਖੀ ਧਰਮ ਵਾਂਗ,
ਖ਼ਤ ਆਇਆ ਬਿਨ ਸਿਰਨਾਵੇਂ ਤੋਂ, ਬਿਨ ਲਿਖਿਆ ਦਿਲ ਦੀ ਰਾਣੀ ਦਾ।

ਜੜ੍ਹ ਆਖੇ ਸਦਾ ਕਹੂੰ ਬਲ ਨੂੰ , ਇਕਰਾਰ ਨਿਭਾਈਂ ਹਰ ਮੌਸਮ,
ਖਿੜਦੀ ਤੇ ਮਹਿਕਾਂ ਵੰਡਦੀ ਰਹਿ, ਲੈ ਝੂਟਾ ਮੇਰੀ ਟਾਹਣੀ ਦਾ।

ਮਨ ਪਰਦੇਸੀ / 103