ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਗ਼ਜ਼ਲਾਂ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਨਜ਼ਰੋਂ ਲੰਘੀਆਂ ਹੋਈਆਂ ਸਨ। ਉਨ੍ਹਾਂ ਹੀ ਮੇਰੇ ਪਹਿਲੇ ਗ਼ਜ਼ਲ ਸੰਗ੍ਰਹਿ ਦਾ ਮੁੱਖ ਬੰਦ ਲਿਖਿਆ। ਡਾ. ਸੁਰਜੀਤ ਪਾਤਰ ਜੀ ਨੇ ਵੀ ਇਸ ਕਿਤਾਬ 'ਚ ਆਸ਼ੀਰਵਾਦੀ ਬੋਲ ਲਿਖੇ। ਚੰਗੇ ਰੀਵਿਊ ਆਉਣ ਕਾਰਨ ਇਸ ਸੰਗ੍ਰਹਿ ਦੇ ਦੋ ਐਡੀਸ਼ਨ ਪੰਜ ਸਾਲਾਂ 'ਚ ਵਿਕ ਗਏ। ਮੇਰੇ ਪ੍ਰਕਾਸ਼ਕ ਤੇ ਮਿੱਤਰ ਸ੍ਵ. ਪੁਦਮਨ ਸਿੰਘ ਬੇਦੀ ਸੰਪਾਦਕ 'ਮੀਰ' ਨੇ ਇਹ ਦੋਵੇਂ ਸੰਸਕਰਣ ਆਪਣੇ ਖ਼ਰਚੇ ਤੇ ਹੀ ਸਾਹਿਤ ਕਲਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੇ ਲਗਪਗ ਸਾਰੇ ਮੈਗਜ਼ੀਨਾਂ ਤੇ ਅਖ਼ਬਾਰਾਂ ਨੇ ਇਸ ਗ਼ਜ਼ਲ ਸੰਗ੍ਰਹਿ ਦਾ ਚੰਗਾ ਜ਼ਿਕਰ ਕੀਤਾ। ਤੁਰਦੀ-ਤੁਰਦੀ ਬਾਤ ਤੁਹਾਡੇ ਤੀਕ ਪਹੁੰਚ ਗਈ ਹੈ।

ਕੀ ਤੁਸੀਂ ਕਿਸੇ ਸ਼ਾਇਰ ਤੋਂ ਪਿੰਗਲ ਜਾਂ ਅਰੂਜ਼ ਸਿੱਖਿਆ ਜਾਂ ਨਹੀਂ?

-ਮੈਂ ਰਸਮੀ ਤੌਰ 'ਤੇ ਕਿਸੇ ਸ਼ਾਇਰ ਤੋਂ ਪਿੰਗਲ ਜਾਂ ਅਰੂਜ਼ ਨਹੀਂ ਸਿੱਖਿਆ। ਪੜ੍ਹਿਆ ਜ਼ਰੂਰ ਹੈ। ਪ੍ਰੋ. ਜੋਗਿੰਦਰ ਸਿੰਘ ਦੀ ਪਿੰਗਲ ਤੇ ਅਰੂਜ਼ ਤੋਂ ਲੈ ਕੇ ਵਰਤਮਾਨ ਗ਼ਜ਼ਲ ਭੇਤੀਆਂ ਤੀਕ ਸਭ ਨੂੰ ਪੜ੍ਹਿਐ ਪਰ ਵਿਚਲੀ ਗੱਲ ਇਹ ਹੈ ਕਿ ਹਰ ਵਾਰ ਹਨ੍ਹੇਰਾ ਵਧਿਆ ਹੈ, ਪ੍ਰਕਾਸ਼ ਨਹੀਂ। ਉਰਦੂ ਸ਼ਾਇਰ ਜਨਾਬ ਸਰਦਾਰ ਪੰਛੀ ਜੀ ਨੇ ਜ਼ਰੂਰ ਕੁਝ ਨੁਕਤੇ ਸਿਖਾਏ ਨੇ। ਮੈਨੂੰ ਸਾਈਕਲ ਚਲਾਉਣਾ ਆਉਂਦਾ ਹੈ ਪਰ ਫ਼ਿਜ਼ਿਕਸ ਦਾ ਕਿਹੜਾ ਨੇਮ ਕਿਵੇਂ ਲਾਗੂ ਹੁੰਦਾ ਹੈ, ਇਸ ਬਾਰੇ ਮੈਨੂੰ ਹੁਣ ਵੀ ਬਹੁਤਾ ਪਤਾ ਨਹੀਂ। ਹੁਣ ਮੇਰੇ ਛਾਨਣੀ ਲਾਉਣ ਵਾਲੇ ਪਾਰਖੂ ਬਜ਼ੁਰਗ ਸ਼ਾਇਰ ਸਰਦਾਰ ਪੰਛੀ ਹਨ। ਜੇਕਰ ਉਹ ਲਿਖਤ ਪ੍ਰਵਾਨ ਕਰਨ ਤਾਂ ਹੀ ਮੈਂ ਆਪਣੀਆਂ ਗ਼ਜ਼ਲਾਂ ਸੰਹ ਵਿਚ ਸ਼ਾਮਿਲ ਕਰਦਾ ਹਾਂ।

ਤੁਹਾਡੀ ਗ਼ਜ਼ਲ ਦਾ ਵਿਸ਼ਾ ਪੱਖ ਬੜਾ ਵੰਨ ਸੁਵੰਨਾ ਹੈ, ਉਸ ਦੇ ਕੋਈ ਵਿਸ਼ੇਸ਼ ਕਾਰਨ?

-ਮੂਲ ਰੂਪ ਵਿੱਚ ਆਜ਼ਾਦ ਨਜ਼ਮ ਦਾ ਲੇਖਕ ਹੋਣ ਕਰਕੇ ਮੈਨੂੰ ਗ਼ਜ਼ਲ ਦੀ ਨਵਾਬੀ ਕੈਦ ਸੀਮਤ ਨਹੀਂ ਕਰਦੀ। ਮੇਰੀ ਗ਼ਜ਼ਲ ਦੀ ਬੁੱਕਲ ਬਹੁਤ ਵੱਡੀ ਹੈ। ਲਗਪਗ ਹਰ ਸਮਾਜਿਕ ਸਰੋਕਾਰ ਤੇ ਵਿਸ਼ਾ ਇਸ ਵਿਚ ਬਹਿ ਜਾਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ 1983 ਤੋਂ 2013 ਤੀਕ 30 ਸਾਲ ਸੇਵਾ ਨਿਭਾਉਣ ਕਾਰਨ ਤੇ ਉਸ ਦੇ ਨਾਲ-ਨਾਲ 1978 ਤੋਂ 2014 ਤੀਕ 35 ਸਾਲ ਪੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਧਿਰ ਬਣਨ ਕਾਰਨ ਮੈਂ ਪੂਰਾ ਪੰਜਾਬ ਵੇਖਿਆ, ਜਾਣਿਆ ਤੇ ਪਛਾਣਿਆ ਹੈ। ਯੂਨੀਵਰਸਿਟੀ ਸੇਵਾ ਕਾਰਨ ਆਰਥਿਕਤਾ, ਰਾਜਨੀਤਕ ਗੁੰਝਲਾਂ, ਸਭਿਆਚਾਰਕ ਸੰਕਟ ਤੇ ਸਮਾਜਿਕ ਤਣਾਉ ਜਿਵੇਂ ਮੇਰੀ

ਮਨ ਪਰਦੇਸੀ / 12