ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਅਕਤੀਗਤ ਸੋਚ ਤੇ ਅਸਰ ਅੰਦਾਜ਼ ਹੁੰਦਾ ਹੈ, ਉਹੀ ਕਿਸੇ ਨਾ ਕਿਸੇ ਰੂਪ ਵਿਚ ਸ਼ਿਅਰਾਂ ਅੰਦਰ ਢਲ ਜਾਂਦਾ ਹੈ। ਮੇਰੀਆਂ ਗ਼ਜ਼ਲਾਂ ਧਰਤੀ ਦੀ ਹਰ ਵਾਰਤਾ ਕਹਿਣ ਦੀ ਕੋਸ਼ਿਸ਼ ਕਰਦੀਆਂ ਹਨ।

ਤੁਹਾਡੇ ਮੁਤਾਬਕ ਗਜ਼ਲ ਦਾ ਕਿੰਨਾ ਕੁ ਵਿਕਾਸ ਹੋ ਚੁੱਕਿਆ ਹੈ?

-ਪੰਜਾਬੀ ਗ਼ਜ਼ਲ ਦੀ ਉਮਰ ਲਗਪਗ ਇੱਕ ਸਦੀ ਹੈ। ਇਸ ਰੂਪ ਨੇ ਉਰਦੂ ਫਾਰਸੀ ਰੰਗਣ ਤੋਂ ਮੁਕਤੀ ਹਾਸਲ ਕਰ ਲਈ ਹੈ। ਸ਼ਰਾਬ, ਸ਼ਬਾਬ ਤੇ ਹੋਰ ਰੋਮਾਂਸ ਨਾਲ ਸਬੰਧਤ ਵਿਸ਼ਿਆਂ ਬਾਰੇ ਗ਼ਜ਼ਲ ਪੜਿਆਂ ਮੁੱਦਤਾਂ ਬੀਤ ਗਈਆਂ ਨੇ। ਔਰਤ ਹੁਣ ਪੰਜਾਬੀ ਗ਼ਜ਼ਲ ’ਚ ਵਸਤੂ ਨਹੀਂ, ਧਿਰ ਹੈ। ਉਹ ਨਿਰਜਿੰਦ ਨਹੀਂ, ਸੁਜਿੰਦ ਹੈ। ਬੋਲਦੀ ਹੈ ਸਰਬਪੱਖੀ ਵਿਸ਼ਿਆਂ 'ਤੇ।

ਗਜ਼ਲ ਹੁਣ ਹਰ ਵਿਸ਼ੇ 'ਤੇ ਬਾਤ ਪਾਉਣ ਦੇ ਸਮਰੱਥ ਹੈ। ਪਹਿਲਾਂ ਪਹਿਲ ਰਿੰਦ, ਸ਼ਰਾਬ, ਸ਼ਬਾਬ ਦੀ ਗੁਲਾਮ ਸੀ। ਹੌਲੀ-ਹੌਲੀ ਸਮਾਜਿਕ ਵਿਸ਼ੇ ਗ਼ਜ਼ਲ 'ਚ ਆ ਬਹੁੜੇ। ਹੁਣ ਪੰਜਾਬੀ ਗ਼ਜ਼ਲ ਤ੍ਰੈਕਾਲਦਰਸ਼ੀ ਹੈ। ਸਮਦਰਸ਼ੀ ਹੈ, ਪਾਰਦਰਸ਼ੀ ਹੈ। ਪਹਿਲਾਂ ਗ਼ਜ਼ਲ ਪਿਛਾਂਹ ਵੇਖਦੀ ਸੀ। ਹੁਣ ਭਵਿੱਖ ਨਾਲ ਗੁਫ਼ਤਗੂ ਕਰਦੀ ਹੈ। ਵਰਤਮਾਨ ਨੂੰ ਵੀ ਨਹੀਂ ਵਿਸਾਰਦੀ।

ਕੀ ਤੁਸੀਂ ਗ਼ਜ਼ਲਾਂ ਗਾਏ ਜਾਣ ਦੇ ਹੱਕ ਵਿਚ ਹੋ ਜਾਂ ਨਹੀਂ?

-ਹਰ ਸਾਹਿਤ ਰੂਪ ਆਪਣੀ ਸੀਮਾ ਤੇ ਸਮਰੱਥਾ ਸਮੇਤ ਹਾਜ਼ਰ ਹੁੰਦਾ ਹੈ। ਗੀਤ, ਗ਼ਜ਼ਲ ਤੇ ਸਰੋਦੀ ਨਜ਼ਮ ਗਾਉਣ ਨਾਲ ਆਪਣਾ ਅਸਰ ਵਧਾਉਂਦੀ ਹੈ। ਮੈਂ ਗਜ਼ਲ ਗਾਏ ਜਾਣ ਦੇ ਪੱਖ ਵਿੱਚ ਹਾਂ ਪਰ ਪੰਜਾਬੀ ਗ਼ਜ਼ਲ ਗਾਇਨ ਦਾ ਅੰਦਾਜ਼ ਉਰਦੂ ਗਜ਼ਲ ਵਾਲਾ ਨਹੀਂ ਹੋ ਸਕਣਾ। ਇਸ ਵਿਚ ਪੰਜਾਬੀ ਮੁਹਾਂਦਰਾ ਝਲਕਣਾ ਚਾਹੀਦਾ ਹੈ।

ਤੁਸੀਂ ਹੁਣ ਤੀਕ ਕਿੰਨੀਆਂ ਕੁ ਗ਼ਜ਼ਲਾਂ ਲਿਖੀਆਂ ਨੇ? ਕਿੰਨੇ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਨੇ?

-ਮੈਂ ਹੁਣ ਤੀਕ ਲਗਪਗ 700 ਗਜ਼ਲਾਂ ਲਿਖ ਚੁੱਕਿਆ ਹਾਂ। ਪਹਿਲੀ ਗ਼ਜ਼ਲ 1976 'ਚ ਲਿਖੀ ਸੀ ਤੇ ਹੁਣ ਤੀਕ ਸੱਜਰੀ ਗ਼ਜ਼ਲ ਸਤੰਬਰ 2019 'ਚ।

ਹੁਣ ਤੀਕ ਮੇਰੇ ਪੰਜ ਸੰਹਿ ਛਪ ਚੁੱਕੇ ਨੇ। 1985 'ਚ ਪਹਿਲਾ ਗ਼ਜ਼ਲ ਸੰਗ੍ਰਹਿ 'ਹਰ ਧੁਖਦਾ ਪਿੰਡ ਮੇਰਾ ਹੈ' ਛਪਿਆ। 2010 'ਚ 'ਮੋਰ ਪੰਖ', 2015 'ਚ 'ਗੁਲਨਾਰ', 2016 'ਚ 'ਮਿਰਗਾਵਲੀ' ਤੇ 2017) 'ਰਾਵੀ' ਛਪੀ। ਰਾਵੀ ਹੁਣ

ਮਨ ਪਰਦੇਸੀ / 13