ਸਮੱਗਰੀ 'ਤੇ ਜਾਓ

ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮਰਨ ਮਾਰਨ ਦਾ ਜੋ ਚਲਦਾ ਸਿਲਸਿਲਾ।
ਮੁੱਕ ਜਾਵਾਂਗੇ ਇਹ ਖਾਵੇ ਤੌਖ਼ਲਾ।

ਪਰਤ ਕੇ ਪਿੱਛੇ ਤਾਂ ਵੇਖੋ ਰਾਹਬਰੋ,
ਬਹੁਤ ਪਿੱਛੇ ਰਹਿ ਗਿਆ ਹੈ ਕਾਫ਼ਲਾ।

ਤੇਰੇ ਪਿੱਛੋਂ ਕੀ ਬਣੇਗਾ ਏਸ ਦਾ,
ਜਾਣ ਵੇਲੇ ਏਨੀ ਗੱਲ ਤਾਂ ਸੋਚਦਾ।

ਹੁਣ ਸਾਧਾਰਨ ਆਦਮੀ ਬੇਚੈਨ ਹੈ,
ਓਸ ਦੇ ਹਰ ਕਦਮ ਅੱਗੇ ਕਰਬਲਾ।

ਧਰਤ ਨੂੰ ਵੇਖੋ ਸਮੁੰਦਰ ਪੀ ਗਿਆ,
ਏਸ ਤੋਂ ਵੱਡਾ ਕੀ ਹੋਊ ਹਾਦਿਸਾ।

ਪੁੱਤ ਵੀ ਦੇਵੇ ਹੁੰਗਾਰਾ ਫ਼ੋਨ 'ਤੇ,
ਵਧ ਰਿਹਾ ਵੇਖੋ ਨਿਰੰਤਰ ਫ਼ਾਸਲਾ।

ਫ਼ਿਕਰ ਦਾ ਤਾਣਾ ਤੇ ਪੇਟਾ ਸਹਿਮ ਦਾ,
ਆਦਮੀ ਏ ਤੁਰਦਾ ਫਿਰਦਾ ਮਕਬਰਾ।

.

ਮਨ ਪਰਦੇਸੀ/ 21