ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਰਜ਼ਾਂ ਤੋਂ ਫ਼ਰਜ਼ਾਂ ਤੀਕ ਸਫ਼ਰ, ਮੀਲਾਂ ਵਿਚ ਮਿਣਨਾ ਸਹਿਲ ਨਹੀਂ,
ਤਲੀਆਂ ਤੇ ਸੀਸ ਨਹੀਂ ਟਿਕਦਾ, ਜੇ ਖੱਲੜੀ ਦੇ ਵਿਚ ਡਰ ਹੋਏ।

ਇਕ ਆਮ ਸਧਾਰਣ ਬੰਦੇ ਦੀ, ਆਵਾਜ਼ ਜਦੋਂ ਪਰਵਾਜ਼ ਭਰੇ ,
ਧਰਤੀ ਵੀ ਸੌੜੀ ਲੱਗਦੀ ਹੈ ਫਿਰ ਅੰਬਰਾਂ ਦੇ ਵਿਚ ਘਰ ਹੋਏ।

ਮੈਂ ਘਿਰ ਜਾਨਾਂ, ਘਬਰਾ ਜਾਨਾਂ, ਆਪਣੇ ਤੋਂ ਦੂਰ ਚਲਾ ਜਾਨਾਂ,
ਫਿਰ ਮੁੜ ਆਉਨਾਂ, ਜਦ ਸਮਝ ਲਵਾਂ, ਕਿਤੇ ਮਨ ਦਾ ਹੀ ਨਾ ਡਰ ਹੋਏ।

ਮਨ ਪਰਦੇਸੀ / 27