ਇਹ ਵਰਕਾ ਤਸਦੀਕ ਕੀਤਾ ਗਿਆ ਏ
ਹੌਕੇ ਜਦ ਵੀ ਰੋ ਰੋ ਪੱਥਰ ਹੋ ਜਾਂਦੇ।
ਅੱਥਰੂ ਆ ਕੇ ਜੰਮੀ ਰੱਤ ਨੂੰ ਧੋ ਜਾਂਦੇ।
ਕੁਝ ਕੌਡਾਂ ਲਈ ਬੰਦੇ ਵਿਕਦੇ ਵੇਖੇ ਨੇ,
ਲਾਲਚ ਖ਼ਾਤਰ ਅੰਨ੍ਹੇ ਬੋਲ਼ੇ ਹੋ ਜਾਂਦੇ।
ਦੋਧੇ ਵਸਤਰ, ਬਗਲੇ ਇੱਕ ਲੱਤ ਭਾਰ ਖੜ੍ਹੇ,
ਚਤੁਰ ਸ਼ਿਕਾਰੀ, ਬਹੁਤ ਨਿਮਾਣੇ ਹੋ ਜਾਂਦੇ।
ਜਿਹੜੇ ਲੋਕੀਂ ਧਰਤੀ ਮਾਂ ਨੂੰ ਮਾਂ ਸਮਝਣ,
ਅਪਣੀ ਰੱਤ ਵਿੱਚ ਤਨ ਦੀ ਮਿੱਟੀ ਗੋ ਜਾਂਦੇ।
ਮੇਰੀ ਜ਼ਾਤ ਔਕਾਤ ਨਹੀਂ ਸੀ ਲਿਖ ਸਕਦਾ,
ਕਈ ਵਾਰੀ ਬੱਸ 'ਸ਼ਬਦ' ਸਿਆਣੇ ਹੋ ਜਾਂਦੇ।
ਬੰਦੇ ਦੀ ਵਲਦੀਅਤ ਪੈਸਾ ਜਦ ਬਦਲੇ,
ਧਰਮ ਅਤੇ ਇਖ਼ਲਾਕ ਵੀ ਕਾਣੇ ਹੋ ਜਾਂਦੇ।
.
ਮਨ ਪਰਦੇਸੀ/ 49