ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪਿੱਛੋਂ ਤੋੜਨੇ ਨਾ ਪੈਣ, ਪਹਿਲਾਂ ਬੁੱਤ ਨਾ ਬਣਾਉ।
ਕਦੇ ਮਿੱਟੀ ਦੇ ਦਿਓਤਿਆਂ ਨੂੰ ਫੁੱਲ ਨਾ ਚੜ੍ਹਾਉ।

ਕਰੋ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਆਂ ਦੀ ਪਛਾਣ,
ਚਿੱਤੋਂ ਹਾਰਿਆਂ ਦੇ ਨਾਲ ਕਦੇ ਅੱਖ ਨਾ ਮਿਲਾਉ।

ਤੁਰੇ ਜਿੰਨਾ ਚਿਰ ਨਾਲ, ਮੰਨੋ ਓਸ ਨੂੰ ਕਮਾਲ,
ਓਸ ਮਹਿਕ ਨੂੰ ਸੰਭਾਲ, ਅੱਗੇ ਕਦਮ ਵਧਾਉ।

ਅੱਖਾਂ ਮੀਟ ਪਹਿਲਾਂ ਕਰੋ ਨਾ ਜੀ ਅੰਧ-ਵਿਸ਼ਵਾਸ,
ਪਿੱਛੋਂ ਤੁਸੀਂ ਇਨਸਾਨ ਨੂੰ ਸ਼ੈਤਾਨ ਨਾ ਬਣਾਉ।

ਕੋਈ ਰਿਸ਼ਤਾ ਜਦੋਂ ਵੀ ਬਣੇ ਰੂਹਾਂ ਉੱਤੇ ਬੋਝ,
ਦੇ ਕੇ ਸੋਹਣਾ ਜਿਹਾ ਮੋੜ, ਬਾਤ ਅੱਗੇ ਨਾ ਵਧਾਉ।

ਬਹੁਤਾ ਬੋਲਣਾ ਹੀ ਬਹੁਤੀ ਵਾਰੀ ਕਰਦੈ ਖੁਆਰ,
ਮੈਨੂੰ ਚੁੱਪ ਰਹਿਣ ਦੇਵੋ, ਮੈਨੂੰ ਹੋਰ ਨਾ ਬੁਲਾਉ।

ਮੇਰਾ ਚਿੱਕੜਾਂ ’ਚ ਭਾਵੇਂ ਕੌਲ-ਫੁੱਲ ਵਾਂਗੂ ਵਾਸ,
ਉੱਚੇ ਮਹਿਲਾਂ ਨਾਲ ਤਾਹੀਓਂ ਮੇਰਾ ਲਾਗ ਨਾ ਲਗਾਉ।

ਹੋਣ ਦੋਸਤੀ ਦੇ ਬੂਟੇ, ਜੀਕੂ ਗਮਲੇ ਦੀ ਵੇਲ,
ਫੁੱਲ ਆਉਣਗੇ ਜ਼ਰੂਰ, ਜੇ ਰੋਜ਼ਾਨਾ ਪਾਣੀ ਪਾਉ।

ਸਦਾ ਨੀਤੀਆਂ ਤੇ ਨੀਤਾਂ ਬਦਨੀਤ ਹੋਣ ਜਿੱਥੇ,
ਫਿਰ ਹੋਣੈ ਕੀਹ ਨਤੀਜਾ, ਮੇਰਾ ਮੂੰਹ ਨਾ ਖੁੱਲ੍ਹਾਉ।

ਮਨ ਪਰਦੇਸੀ / 83