ਪੰਨਾ:ਮਨ ਮੰਨੀ ਸੰਤਾਨ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਮੰਨਮਨੀ ਸੰਤਾਨ]

ਹੀ ਕਰਤੱਵ ਪੂਰਨ ਨਹੀਂ ਹੁੰਦਾ, ਮਾਤਾ, ਪਿਤਾ ਦਾ ਕਰਤੱਵ੍ਯ ਏਹ ਹੈ ਕਿ ਓਹ ਸ੍ਰੇਸ਼ਟ ਸੰਤਾਂਨ ਉਤਪੰਨ ਕਰਨ। ਜੋ ਲੋਕ ਅਸੰਜਮੀ ਹੋ ਕੇ ਅਯੋਗ, ਰੋਗੀ ਜਾਂ ਨਿਰਬਲ ਸੰਤਾਨ ਉਤਪੰਨ ਕਰਦੇ ਹਨ ਓਹ ਬੜਾ ਹੀ ਅਨਰਥ ਕਰਦੇ ਹਨ,ਤੇ ਜੋ ਲੋਕ ਭਯੰਕਰ ਰੋਗਾਂ ਵਿਚ ਅਤੀ ਦੁਖੀ ਹਨ ਓਹਨਾਂ ਨੂੰ ਤਾਂ ਕਦੀ ਭੀ ਸੰਤਾਨ ਉਤਪੰਨ ਕਰਨੀ ਨਹੀਂ ਚਾਹੀਦੀ। ਅਜੇਹੀ ਸੰਤਾਨ ਆਪ ਜਨਮ ਭਰ ਦੁਖ ਉਠਾਵੇ ਅਰ ਦੂਜਿਆਂ ਨੂੰ ਦੁਖ ਦੇਵੇ ਅਰਥਾਤ ਆਪਣੇਂ,ਪ੍ਰਵਾਰ ਤੇ ਸੰਸਾਰ ਵਾਸਤੇ ਦੁਖਦਾਈ ਹੋਵੇ ਇਸਦੇ ਬਿਨਾਂ ਹੋਰ ਕੁਝ ਨਹੀਂ ਕਰ ਸਕਦੀ। ਵਲਾਇਤ ਏ ਪ੍ਰਸਿੱਧ ਵਿਗ੍ਯਾਨਿਕ ਡਾਕਟਰ ਸੈਲੇਵੀ ਨੇ "ਸੰਤਾਨ ਉਤਪੰਨ ਕਰਨ ਵਾਲਿਆਂ ਦੀਆਂ ਜ਼ਿੰਮੇਵਾਰੀਆਂ ਕੀ ਹਨ?" ਇਸ ਵਿਸ਼੍ਯ ਤੇ ਇਕ ਲੇਖ ਡੇਲੀ ਕ੍ਰਾਨੀਕਲ ਵਿਚ ਛਪਵਾਇਆ ਸੀ, ਜਿਸ ਵਿਚ ਲਿਖਿਆ ਸੀ ਕਿ "ਮੈਂ ਬਹੁਤ ਆਗ੍ਰਹ ਦੇ ਨਾਲ ਏਹ ਗੱਲਾਂ ਕਹਿਣ ਨੂੰ ਬੇਵਸ ਹਾਂ ਕਿ ਵਿਸ਼ੇਸ਼ ਪ੍ਰਕਾਰ ਦੇ ਰੋਗੀ ਅਰ ਅੰਗ ਹੀਨ ਪੁਰਸ਼ ਇਸਤ੍ਰੀਆਂ ਵਾਸਤੇ ਸੰਤਾਨ ਉਤਪੰਨ ਕਰਨੀ ਬੜੀ ਹੀ ਨੀਚਤਾ ਤੇ ਪਾਪ ਦਾ ਕੰਮ ਹੈ। ਅਜੇਹੇ ਰੋਗੀਆਂ ਨੂੰ ਕਹਿੰਣਾ ਚਾਹੀਏ ਕਿ ਅਸੀਂ ਤੁਹਾਨੂੰ ਸੰਤਾਨ ਉਤਪੰਨ ਕਰਨ ਦਾ ਅਧਿਕਾਰ ਨਹੀਂ ਦੇਂਦੇ। ਤੁਸੀਂ ਜੀਉਂਦੇ ਰਹੋ ਪਰੰਤੂ ਸੰਤਾਨ ਕਦੀ ਭੀ ਉਤਪੰਨ ਨਾਂ ਕਰੋ?"। ਧਰਮ ਸ਼ਾਸ਼ਤ੍ਰਾਂ ਵਿਚ ਭੀ ਖ਼ਾਸ ਖ਼ਾਸ ਰੋਗਾਂ ਵਿਚ ਜੇਹੜੇ ਇਸਤ੍ਰੀ ਪੁਰਸ਼ ਗ੍ਰਸੇ ਹੋਏ ਹੋਣ ਓਹਨਾਂ ਦੇ ਵਿਵਾਹ ਕੀਤੇ ਜਾਣੇ ਦਾ ਨਿਖੇਧ ਕੀਤਾ