੧੦
[ਮਨਮੰਨੀ ਸੰਤਾਂਨ]
ਬਲਕਾਰਕ ਭੋਜਨ ਕਰਨ। ਜੇ ਬਲ ਅਰ ਬੁਧੀ ਵਰਧਕ ਕਿਸੇ ਔਸ਼ਧੀ ਦਾ ਵਰਤਾਉ ਕਰਨ ਤਾਂ ਹੋਰ ਭੀ ਚੰਗਾ ਹੈ, ਨਸ਼ੀਲੀਆਂ ਚੀਜ਼ਾਂ ਦੇ ਵਰਤਨ ਅਰ ਤੇਜ਼ ਤੇ ਗਲੀਸ਼ ਭੋਜਨਾਂ ਤੋਂ ਸਦਾ ਬਚੇ ਰਹਿਣ। ਜਦੋਂ ਇਸਤ੍ਰੀ ਦੇ ਰਿਤੂਵਾਨ ਹੋਣ ਵਿਚ ੧੨-੧੩ ਦਿਨ ਬਾਕੀ ਰਹਿਣ ਤਾਂ ਵਿਸ਼ੇਸ਼ ਕਰਕੇ ਚੌਲਾਂ ਦੀ ਖੀਰ ਖਾਣ ਅਰ ਮ੍ਰਯਾਦਾ ਦਾ ਭੋਜਨ ਕੀਤਾ ਕਰਨ, ਰਿਤੂ ਦੇ ਸਮੇਂ ਅੱਗੇ ਲਿਖੀ ਗਰਭਾਧਾਨ ਕ੍ਰਿਯਾ ਕਰਨ:-
ਜਦੋਂ ਇਸਤ੍ਰੀ ਰਿਤੂਵਾਨ ਹੋਵੇ ਤਾਂ ਬੜੇ ਧਿਆਨ ਨਾਲ ਰਹਿਣਾਂ ਚਾਹੀਏ। ਇਸ ਵੇਲੇ ਸਾਦੇ ਕਪੜੇ ਪਾ ਕੇ ਸ਼ਾਂਤਿ ਚਿੱਤ ਹੋ ਕੇ ਇਕਾਂਤ ਸਥਾਨ ਵਿਚ ਰਹੇ, ਹੋਰ ਕੋਈ ਕਾਰਜ ਨਾਂ ਕਰੇ, ਦਿਨ ਨੂੰ ਸੌਂਣਾ, ਸੁਰਮਾਂ ਪਾਉਂਂਣਾਂਂ, ਰੋਣਾਂ, ਪਿੱਟਣਾ, ਤੇਲ ਦੀ ਮਾਲਸ਼, ਨਹੁੰ ਲਗਾਉਂਣੇ, ਦੌੜਕੇ ਚਲਣਾ, ਬਹੁਤ ਹੱਸਨਾ, ਭ੍ਯਾਨਕ ਸ਼ਬਦ ਸੁਣਨਾ ਸ਼ਿੰਗਾਰ ਕਰਨਾ, ਤੇਜ ਹਵਾ ਵਿਚ ਬੈਠਣਾ ਅਰ ਮੇਹਨਤ ਦੇ ਕੰਮ ਛੱਡ ਦੇਵੇ। ਇਨ੍ਹਾਂ ਕੰਮਾਂ ਦੇ ਕਰਦੇ ਰਹਿਣ ਤੇ ਜੇਕਰ ਗਰਭ ਠਹਰੇ ਤਾਂ ਸੰਤਾਨ ਵਿਚ ਕੁਝ ਵਿਘਨ ਜ਼ਰੂਰ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਆਪਣੇ ਪਤੀ ਤੋਂ ਭੀ ਵਖਰਿਆਂ ਰਹਿਨਾ ਚਾਹੀਏ ਰਿਤੂ। ਗਰਭ ਦੀ ਪਹਿਲੀ ਅਵਸਥਾ ਹੈ, ਇਸ ਵਾਸਤੇ ਇਸ ਵੇਲੇ ਭੀ ਇਸਤਰਾਂ ਦਾ ਧਿਆਨ ਰਖਣਾ ਚਾਹੀਏ ਜਿੰਨਾਂ ਕਿ ਗਰਭ ਅਵਸਥਾ ਵਿਚ ਜ਼ਰੂਰੀ ਹੈ, ਰਿਤੂ ਆਵਨ ਤੋਂ ਚੌਥੇ ਦਿਨ ਅਸ਼ਨਾਨ ਕੀਤੇ ਪਿਛੋਂ ਇਸਤ੍ਰੀ ਦੀ ਚਿਤ ਬ੍ਰਿਤੀ ਜਿਸ ਪੁਰਸ਼ ਵੱਲ ਜਾਂਦੀ ਹੈ ਅਰ ਜੇਹੇ ਪੁਰਸ਼