ਪੰਨਾ:ਮਨ ਮੰਨੀ ਸੰਤਾਨ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਂਨ]

ਪੁਤ੍ਰ ਦੀ ਇੱਛਾ ਹੋਵੇ ਓਹ ਛੇਵੀਂ, ਅੱਠਵੀਂ, ਦਸਵੀਂ,
ਬਾਰ੍ਹਵੀ,ਚੌਧਵੀਂ, ਸੋਲ੍ਹਵੀਂ, ਏਹ ਛੇ ਰਾਤਾਂ ਗਰਭਧਾਨ
ਦੇ ਲਈ ਉੱਤਮ ਜਾਨਣ। ਪਰ ਸੋਲ੍ਹਵੀਂ ਰਾਤ ਸਭ ਤੋਂ
ਸ੍ਰੇਸ਼ਟ ਹੈ, ਅਨੁਭਵਸ਼ੀਲ ਵਿਦਵਾਨਾਂ ਦਾ ਮਤ ਹੈ ਕਿ
ਰਿਤੂ ਦਰਸ਼ਨ ਦੀ ਸੋਲ੍ਹਵੀਂ ਰਾਤ ਦੇ ਗਰਭਾਧਾਨ
ਕਰਨ ਤੋਂ ਜ਼ਰੂਰ ਸ਼ਦਗੁਣ ਸੰਪੰਨ ਸੰਤਾਨ ਹੋਇਆ
ਕਰਦੀ ਹੈ। ਜਿਨ੍ਹਾਂ ਨੂੰ ਕੰਨ੍ਯਾਂ ਦੀ ਇੱਛਾ ਹੋਵੇ ਓਹ
ਪੰਜਵੀਂ, ਸੱਤਵੀਂ, ਨੌਵੀਂ, ਅਰ ਪੰਦ੍ਰਵੀਂ, ਇਹ ਚਾਰ
ਰਾਤਾਂ ਉੱਤਮ ਸਮਝਣ। ਪਹਿਲੀ ਸਮ ਅਰ ਪਿਛਲੀ
ਵਿਖਮ ਤਿਥਿ ਕਹਾਉਦੀਆਂ ਹਨ। ਵੇਦਕ ਸ਼ਾਸਤ੍ਰਕਾਰਾਂ
ਨੇ ਲਿਖਿਆ ਹੈ ਕਿ ਸਮ ਤਿੱਥਾਂ ਵਿਚ ਸ਼ੁਕ੍ਰ ਬਲਵਾਨ
ਹੋਣ ਨਾਲ ਪੁਤ੍ਰ, ਅਰ ਵਿਖਮ ਤਿੱਥਾਂ ਵਿਚ ਰਿਤੂ ਦੀ
ਪ੍ਰਬਲਤਾ ਹੋਣ ਨਾਲ ਪੁਤ੍ਰੀ ਹੁੰਦੀ ਹੈ। ਪੂਰਣਮਾਸੀ,
ਮੱਸ੍ਯਾ, ਚੌਦਸ, ਅਸ਼ਟਮੀ, ਇਨ ਪਰਬ ਦਿਨਾਂ ਵਿਚ
ਭੀ ਸਤਾਰਿਆਂ ਦੇ ਪ੍ਰਭਾਵ ਦੇ ਅਸਰ ਕਰ ਕੇ ਰਤੀ ਕ੍ਰਿਆ
ਕਰਨ ਦਾ ਨਖੇਧ ਕੀਤਾ ਗਿਆ ਹੈ। ਗਰਭ ਧਾਨ ਕ੍ਰਿਆ
ਦਾ ਵੇਲਾ ਪਹਿਰਰਾਤ ਗਿਆਂਪਿਛੋਂ ਪਹਿਰਰਾਤ ਰਹੇ ਦੇ
ਅੰਦਰਤੀਕਰ ਹੈ।ਦਿਨ ਵਿਚ ਅਰ ਖਾਸ ਕਰਕੇ ਸਵੇਰੇ ਤੇ
ਸੰਧਯਾ ਦੇ ਸਮੇਂ ਬੀਰਯਦਾਨ ਦਾ ਨਿਖੇਧ ਹੈ; ਕਿਸੇ ੨
ਦਾ ਮਤ ਹੈ ਕਿ ਗਰਭਧਾਨ ਹਨੇਰੇ ਵਿਚ ਕਰਨ ਚਾਹੀਏ
ਪਰ ਇਸ ਰੀਤ ਨਾਲ ਗਰਭਧਨ ਦੀ ਵਿਸ਼ੇਸ਼ਤਾਈ
ਉਸ ਵੇਲੇ ਜ਼ਰੂਰੀ ਹੈ ਕਿ ਜਦੋਂ ਪਤੀ ਕਰੂਪ ਜਾਂ ਅਯੋਗ
ਹੋਵੇ ਅਤੇ ਇਸ ਚਾਹੁੰਦੀ ਹੋਵੇ ਕਿ ਸੰਤਾਨ ਆਪਣੇ
ਪਿਤਾ ਤੋਂ ਅਧਿਕ ਯੋਗ ਅਰੁ ਰੁ ਪਵਾਨ ਹੋਵੇ। ਕਈ