ਪੰਨਾ:ਮਨ ਮੰਨੀ ਸੰਤਾਨ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਂਨ]

ਸਿਆਣਿਆਂ ਦਾ ਤਜਰਬਾ ਹੈ ਕਿ ਜੇਕਰ ਚਾਨਣੇ ਪੱਖ
ਵਿਚ ਗਰਭ ਰਹੇ ਲੜਕਾ ਪੈਦਾ ਹੋਵੇਗਾ ਤੇ ਜੇ ਹਨੇਰੇ
ਪੱਖ ਵਿਚ ਰਹੇ ਤਦ ਲੜਕੀ ਉਤਪੰਨ ਹੋਵੇਗੀ ।
ਗਰਭਾਧਨ ਦੇ ਸਮੇਂ ਪਤੀ ਅਰ ਪਤਨੀ ਪ੍ਰਸੰਨ ਚਿਤ
ਹੋਨੇ ਚਾਹੀਏ । ਦੋਹਾਂ ਵਿਚੋਂ ਕਿਸੇ ਦਾ ਚਿਤ ਦੁਖੀ ਅਰ
ਉਦਾਸ ਨਾਂ ਹੋਵੇ ਰੋਗ, ਸ਼ੋਕ ਜਾਂ ਕਰੋਧ ਵਿਚ ਨਾਂ ਹੋਣ,
ਭੁਖੇ, ਤਿਹਾਏ ਜਾਂ ਬਹੁਤ ਰੱਜੇ ਹੋਏ ਨਾਂ ਹੋਣ । ਦੋਹਾਂ ਦੇ
ਹਿਰਦਿਆਂ ਵਿਚ ਇਸ ਸਮੇਂ ਪਵਿਤ੍ਰ ਧਾਰਮਕ ਭਾਵ
ਹੋਣ, ਗਰਭਾਧਨ ਕ੍ਰਿਯਾ ਦੇ ਉਪਰੰਤ ਪਤਨੀ ਕੜ੍ਹੇ ਹੋਏ
ਠੰਢੇ ਦੁਧ ਨੂੰ ਜਿਸ ਵਿਚ ਮਿਸਰੀ ਪਈ ਹੋਈ ਹੋਵੇ
ਪੀਵੇ । ਜੇਕਰ ਸਿਆਲ ਦਾ ਸਮਾਂ ਹੋਵੇ
ਤਾਂ ਕੇਸਰ, ਜੈਫਲ, ਜਾਵੱਤ੍ਰੀ ਅਰ ਛੋਟੀਆਂ ਲਾਚੀਆਂ
ਪਾ ਦੇਵੇ । ਪਿਛੋਂ ਪਣੀ ਯਾ ਠੰਢੀ ਪੌਣ ਵਿਚ ਨਿਕਲਨਾ
ਹਾਨੀਕਰਕ ਹੈ ।
ਜੇਕਰ ਗਰਭ ਰਹਿ ਜਾਣ ਦਾ ਨਿਸਚਾ ਹੋਵੇ ਤਾਂ
ਗਰਭਵਤੀ ਜੋ ਗੱਲਾਂ ਅਗੇ ਲਿਖੀਆਂ ਜਾਨਗੀਆਂ
ਉਨ੍ਹਾਂ ਅਨੁਸਾਰ ਵਿਹਾਰ ਕਰੇ ਅਰ ਜੇ ਗਰਭ ਨਾਂ
ਠਹਰਿਆ ਹੋਵੇ ਤਾਂ ਇਕ ਮਹੀਨੇ ਦੇ ਉਪ੍ਰਤਰਿਤੂ ਆਉਣ
ਤੇ ਫੇਰ ਉਪਰ ਲਿਖ ਰੀਤੀ ਨਾਲ ਗਰਭਾਧਾਨ
ਕ੍ਰਿਆ ਕਰਨ ਚਤੁਰ ਇਸਤ੍ਰੀਆਂ ਤਾਂ ਤਤਕਾਲ ਗਰਭ
ਦਾ ਰਹਿਨ ਨਿਸਚੇ ਕਰ ਲੈਦੀਆਂ ਹਨ, ਕੋਈ ਕੋਈ
੮-੧੦ ਦਿਨ ਵਿਚ ਯਾ ੧੫ ਦਿਨਾਂ ਵਿਚ ਸਮਝਦੀਆਂ
ਹਨ, ਪਰ ਇਕ ਮਹੀਨੇ ਪਿੱਛੋਂ ਮਾਸਕ ਧਰਮ ਨਾਂ ਹੋਨੇ
ਤੇ ਨਿਸਚਯ ਹੋ ਜਾਂਦਾ ਹੈ ਕਿ ਗਰਭ ਸਿਥਿਤ ਹੋਗਿਆ