ਸਮੱਗਰੀ 'ਤੇ ਜਾਓ

ਪੰਨਾ:ਮਨ ਮੰਨੀ ਸੰਤਾਨ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

[ਮਨਮੰਨੀ ਸੰਤਾਨ]

ਬਨਾਵਟ ਵਿਚ ਪਿਤਾ ਦੇ ਤੁਲਯ ਅਰ ਗੁਣਾਂ ਵਿਚ
ਵਿਸ਼ੇਸ਼ ਕਰ ਮਾਤਾ ਦੇ ਸਮਾਨ ਹੋਇਆ ਕਰਦੀਆਂ
ਹਨ। ਪਰ ਕਦੀ ੨ ਸੰਤਾਨ ਅੱਗੇ ਲਿਖੀਆਂ ਦਸ਼ਾਂ ਵਿਚ
ਪਿਤਾ ਤੋਂ ਭਿੰਨ ਪ੍ਰਕਾਰ ਦੇ ਰੂਪ ਰੰਗ ਦੀ ਭੀ ਹੋ ਸਕਦੀ
ਹੈ। ਕੋਈ ਇਸਤ੍ਰੀ ਹਨੇਰੇ ਵਿਚ ਗਰਭ ਧਾਰਨ ਕਰੇ
ਅਰ ਵੀਰਜ ਦਾਤਾ ਪੁਰਸ਼ ਦੇ ਮੂੰਹ ਨੂੰ ਥੋਹੜਾ ਭੀ ਨਾਂ
ਦੇਖ ਸਕੇ ਅਰ ਪ੍ਰਸੂਤ ਹੋਨੇ ਤੀਕਰ ਉਸ ਪੁਰਸ਼ ਦਾ
ਧਿਆਨ ਤੀਕਰ ਨਾ ਕਰੇ ਤਾਂ ਉਹ ਸੰਤਾਨ ਪਿਤਾ ਤੋਂ
ਭਿੰਨ ਰੂਪ ਰੰਗ ਅਰ ਆਕਾਰ ਦੀ ਹੋਵੇਗੀ। ਜੇਕਰ ਕਿਸੇ
ਇਸਤ੍ਰੀ ਨੂੰ ਆਪਣੇ ਪਤੀ ਨਾਲ ਪ੍ਰੇਮ ਨਾ ਹੋਵੇ ਤੇ ਉਸਦੀ
ਵਲੋਂ ਗਰਭ ਅਵਸਥਾ ਦੇ ਸਮੇਂ ਵਿਚ ਭੀ ਉਦਾਸ
ਰਹੇ ਅਰ ਰੂਪ ਰੰਗ ਵਿਚ ਪਤੀ ਤੋਂ ਆਪਣੇ ਨੂੰ ਸ਼੍ਰੇਸ਼ਟ
ਸਮਝਦੀ ਹੋਵੇ,ਅਰ ਉਸਦੀ ਇਛਯਾ ਹੋਵੇ ਕਿ ਮੇਰੀ
ਸੰਤਾਨ ਮੇਰੇ ਜਿਹੇ ਰੂਪ ਰੰਗ ਦੀ ਹੋਵੇ,ਯਾ ਉਸਨੂੰ
ਆਪਣੇ ਸਰੀਰ ਅਰ ਸੁੰਦ੍ਰਤਾ ਦਾ ਬੜਾ ਘਮੰਡ ਰਹਿੰਦਾ
ਹੋਵੇ,ਅਪਨਾ ਮੂੰਹ ਸ਼ੀਸ਼ੇ ਵਿਚ ਬਹੁਤਾ ਦੇਖਦੀ ਹੋਈ
ਇਹ ਵਿਚਾਰ ਕਰਦੀ ਰਹੇ ਕਿ ਮੇਰੀ ਸੰਤਾਨ ਮੇਰੇ ਜਿਹੀ
ਹੀ ਹੋਵੇ ਤਾਂ ਅਵੱਸ਼ਯ ਹੀ ਉਸਦੇ ਰੂਪ ਜੇਹੀ ਸੰਤਾਨ
ਹੋਵੇਗੀ। ਇਸਦੇ ਵਿਰੁੱਧ ਜੇਕਰ ਇਸਤ੍ਰੀ ਨੂੰ ਆਪਣੇ
ਪਤੀ ਨਾਲ ਅਤਯੰਤ ਪ੍ਰੇਮ ਹੋਵੇ ਅਰ ਸਦਾ ਉਸਨੂੰ
ਆਪਣੇ ਪਤੀ ਦਾ ਧਿਆਨ ਰਹਿੰਦਾ ਹੋਵੇ ਤਾਂ ਬਾਲਕ
ਆਪਣੇ ਪਿਤਾ ਦੇ ਸਮਾਨ ਰੂਪ ਰੰਗ ਵਿਚ ਹੋਵੇਗਾ
ਜਿੰਨ੍ਹਾਂ ਇਸਤ੍ਰੀਆਂ ਨੂੰ ਆਪਣੇ ਪਤੀ ਨਾਲ ਅਧਿਕ
ਪ੍ਰੇਮ ਹੋਇਆ ਕਰਦਾ ਹੈ ਉਨ੍ਹਾਂ ਦੀ ਸੰਤਾਨ ਠੀਕ ਉਨਾਂ ਦੇ