ਪੰਨਾ:ਮਨ ਮੰਨੀ ਸੰਤਾਨ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


[ਮਨਮੰਨੀ ਸੰਤਾਨ]

ਪਿਆਰੇ ਪਤੀ ਦੇ ਸਮਾਨ ਹੀ ਰੂਪ ਰੰਗ ਅਰ ਸ਼੍ਰੀਰਕ
ਬਨਾਵਟ ਵਿਚ ਹੋਇਆ ਕਰਦੀ ਹੈ । ਰਾਮਾਇਣ ਵਿਚ
ਲਿਖਿਆ ਹੈ ਕਿ ਸੀਤਾ ਜੀ ਦੇ ਪੁਤ੍ਰ ਲਊ ਅਰ ਕੁਸ਼ੂ,
ਰੂਪ ਆਦਿ ਵਿਚ ਸ੍ਰੀ ਮਚੰਦ ਜੀ ਦੇ ਸਮਾਨ ਹੀ ਸਨ ।
ਕਾਰਨ ਇਹੋ ਸੀ ਕਿ ਸੀਤਾ ਜੀ ਦਾ ਆਪਣੇ ਪਤੀ
ਸ੍ਰੀ ਰਾਮਚੰਦ ਜੀ ਨੇਲ ਅਤਯੰਤ ਪ੍ਰੇਮ ਸੀ, ਅਰ ਪਤੀ
ਵਿਯੋਗ ਸਮੇਂ ਭੀ ਆਪਣੇ ਪਤੀ ਜੀ ਦਾ ਹੀ ਧਿਆਨ
ਕਰਦੀ ਰਹੀ ਸੀ । ਇਸੇਤਰਾਂ ਰਾਜਾ ਦਸ਼ਯੰਤ ਅਰ
ਸਕੁੰਤਲਾ ਦੇ ਪਰਸਪਰ ਪ੍ਰੇਮ ਆਸ਼ਕਤ ਹੋਨ ਤੇ ਸ਼ਕੁੰਤਲਾ
ਗਰਭਵਤੀ ਹੋਈ ਸੀ, ਅਰ ਆਪਣੇ ਪਤੀ ਨਾਲੋਂ
ਵਿਛੜਨ ਤੇ ਰਾਤ ਦਿਨੇ ਉਹ ਆਪਣੇ ਪਤੀ ਦਾ ਹੀ
ਸਿਮਰਨ ਕਰਦੀ ਰਹਿੰਦੀ ਸੀ, ਜਿਸ ਕਰਕੇ ਉਸਦਾ
ਪੁਤ੍ਰ ਰੂਪ ਅਰ ਗੁਣਾਂ ਵਿਚ ਆਪਣੇ ਪਿਤਾ ਦੇ ਸਮਾਨ
ਹੋਇਆ। ਇਸ ਪ੍ਰਕਾਰ ਦੇ ਅਨੇਕ ਉਦਾਹਰਨ (ਦ੍ਰਿਸ਼ਟਾਂਤ)
ਪ੍ਰਾਚੀਨ ਗੰਥ ਵਿਚ ਕਈ ਮਿਲਦੇ ਹਨ ਅਰ ਪ੍ਰਤੱਖ
ਅੱਜ ਕੱਲ ਭੀ ਦੇਖੇ ਸੁਣੇ ਜਾਂਦੇ ਹਨ ।
ਜੇਕਰ ਇਸਤ੍ਰੀ ਨੂੰ ਆਪਣੀ ਦੇਹ ਅਰ ਪਤੀ ਨਾਲ
ਬਰੱਬਰ ਸਨੇਹ ਅਰ ਪ੍ਰੇਮ ਹੈ ਤਾਂ ਸੰਤਾਨ ਵਿਚ ਦੋਹਾਂ
ਮਾਤਾ ਪਿਤਾ ਦੇ ਰੂਪ ਰੰਤ ਅਰ ਆਕਾਰ ਦੀ ਕੁਝ ਕੁਝ
ਝਲਕ ਆ ਜਾਏਗੀ । ਜੇਕਰ ਮਾਤਾ ਦੇ ਹਿਰਦਯ ਵਿਚ
ਕਿਸੇ ਇਸ਼ਟ ਦੇਵ,ਗੁਰੂਜਨ ਯਾ ਸੰਬੰਧੀਆਂ ਦਾ ਐਨਾਂ
ਅਧਿਕ ਸਨਮਾਨ ਅਰ ਸਨੇਹ ਹੋਵੇਂ ਕਿ ਗਰਭ ਅਵਸਥਾ
ਦੇ ਸਮੇਂ ਉਸਦਾ ਓਹਨਾਂ ਵਲ ਹੀ ਬਹੁਤ ਧਯਾਨ ਰਹਿੰਦਾ
ਹੋਵੇ ਤਾਂ ਜਰੂਰ ਉਸਦੀ ਸੰਤਾਨ ਰੂਪ ਅਰ ਗੁਣਾਂ ਵਿਚ