[ਮਨਮੰਨੀ ਸੰਤਾਨ]
੨੩
ਉਸਦੇ ਸਮਾਨ ਹੀ ਹੋਵੇਗੀ।
ਦੇਸ਼, ਘ੍ਰਿਣਾ ਤਥਾ ਭੈ ਦਾ ਭੀ ਪ੍ਰਭਾਵ ਗਰਭ ਤੇ ਉਸੇ ਪ੍ਰਕਾਰ ਹੁੰਦਾ ਹੈ ਜਿਹਾ ਕਿ ਪ੍ਰੇਮ ਜਾਂ ਇੱਛਾ ਦਾ ਹੁੰਦਾ ਹੈ। ਜੇਕਰ ਕੋਈ ਗਰਭਵਤੀ ਇਸਤ੍ਰੀ ਪਿਘਣਾ ਪੂਰਬਕ ਵਿਚਾਰ ਕਰਦੀ ਰਹੇ ਕਿ ਅਜਿਹਾ ਹੀ ਕਰੂਪ ਬਾਲਕ ਮੇਰੇ ਨਾ ਹੋਵੇ ਤਾਂ ਗਰਭਸਿਥਿਤ ਬਲਕ ਬਹੁਤ ਕੁਝ ਉਹੋ ਜਿਹਾ ਹੀ ਹੁੰਦਾ ਹੈ। ਜੇਕਰ ਕਿਸੇ ਪੁਰਖ ਦੇ ਨਾਲ ਆਪਣੀ ਇਸਤ੍ਰੀ ਦੇ ਅਨੁਚਿਤ ਪ੍ਰੇਮ ਦਾ ਸੰਦੇਹ ਹੋਵੇ ਅਰ ਇਸਤ੍ਰੀ ਨੂੰ ਇਸ ਗੱਲ ਦਾ ਪਤਾ ਲਗ ਜਾਵੇ ਅਰ ਪਿਛੋਂ ਇਹ ਡਰ ਰਹੇ ਕਿ ਜਿਸ ਨਾਲ ਮੇਰਾ ਅਨੁਚਿਤ ਸੰਬੰਧ ਦਸਿਆ ਜਾਂਦਾ ਹੈ ਕਿਧਰੇ ਉਸੇ ਦੇ ਰੂਪ ਰੰਗ ਵਰਗੀ ਮੇਰੀ ਸੰਤਾਨ ਨਾ ਹੋਵੇ ਇਸ ਗੱਲ ਦਾ ਉਸਨੂੰ ਡਰ ਲਗਾ ਰਹਣ ਨਾਲ ਭਾਵੇਂ ਉਹ ਇਸਤ੍ਰੀ ਸੁਧ ਆਚਾਰ ਵਾਲੀ ਹੀ ਹੋਵੇ ਤਾਂਭੀ ਉਸੇ ਮਨੁਖ ਵਰਗੀ ਸੰਤਾਨ ਹੋਵੇਗੀ। ਅਜਿਹੀਆਂ ਗੱਲਾਂ ਨਾਲ ਸਦਾਚਾਰਿਣ ਇਸਤ੍ਰੀਆਂ ਭੀ ਕਦੀ ੨ ਨਿਰਮੂਲ ਸੰਦੇਹ ਦੇ ਕਾਰਨ ਬੜੀਆਂ ਬੜੀਆਂ ਆਪਤੀਆਂ ਵਿਚ ਫਸ ਜਾਂਦੀਆਂ ਹਨ। ਗਰਭਵਤੀ ਹੋਨੇ ਦੇ ਸਮੇਂ ਅਪ੍ਰਸੰਨ ਚਿਤ ਹੋਵੇ ਤਾਂ ਸੰਤਾਨ ਜ਼ਰੂਰ ਹੀ ਕੁਰੂਪ ਅਰ ਅਯੋਗ ਪੈਦਾ ਹੋਵੇਗੀ।
ਮਨ ਦੇ ਭਾਵ ਚਾਹੇ ਬੁਰੇ ਹੋਨ ਯਾ ਚੰਗੇ ਉਨ੍ਹਾਂ ਦਾ ਪ੍ਰਭਾਵਗਰਭਇਸਥਿਤ ਸੰਤਾਨ ਤੇ ਅਵਸ਼ਯ ਹੁੰਦਾ ਹੈ। ਇਸ ਲਈ ਮਾਤਾ ਨੂੰ ਗਰਭ ਅਵਸਥਾ ਦੇ ਸਮੇਂ ਆਪਣੇ ਵਿਚਾਰ ਬਹੁਤ ਸ਼ੁਧ ਰਖਨੇ ਚਾਹੀਦੇ ਹਨ, ਇਸ ਸਮੇਂ ਦੇ