੨੮
[ਮਨ ਮੰਨੀ ਸੰਤਾਨ]
ਉਸਨੂੰ ਘੋੜੇ ਤੇ ਹੀ ਰਹਿਣਾ ਪਿਆ । ਮਾਤਾ ਦੇ ਇਸ
ਸਮੇਂ ਦੇ ਦਿਲ ਦੇ ਭਾਵਾਂ ਅਰ ਕਾਰਜਾਂ ਦਾ ਫਲ ਇਹ
ਹੋਯਾ ਕਿ ਨਿਪੋਲੀਅਨ ਜਿਹਾ ਬਹਾਦਰ ਅਮਰ ਬੀਰ ਪੁਤ੍ਰ
ਉਸਦੇ ਗਰਭ ਤੋਂ ਉਤਪੰਨ ਹੋਯਾ"।
ਇੱਕ ਪ੍ਰਮਾਨ ਔਦਾ ਹੈ ਕਿ "ਇਕ ਵਿਦ੍ਵਾਨ
ਦੰਪਤੀ ਬੜੇ ਹੀ ਯੋਗ ਤੇ ਪਵਿੱਤ੍ਰ ਜੀਵਨ
ਸਨ, ਓਨਾਂ ਦੀ ਸਾਰੀ ਸੰਤਾਂਨ ਬਕੀ ਹੀ ਸ਼੍ਰੇਸ਼ਟ
ਸੀ, ਪਰ ਇੱਕ ਪੁਤ੍ਰ ਬੜਾ ਹੀ ਅਯੋਗ ਨੀਚ ਸੁਭਾਵ ਦਾ
ਹੋਯਾ! ਵਿਚਾਰ ਕਰਨ ਤੇ ਇਸਤ੍ਰੀ ਨੇ ਦੱਸਿਆ ਕਿ
ਗਰਭਧਾਰਨ ਦੇ ਦਿਨ ਉਸਦੀ ਨਜ਼ਰ ਇੱਕ ਚੰਡਾਲ ਤੇ
ਪੈ ਗਈ ਸੀ, ਜਿਸਦੀ ਯਾਦ ਬਹੁਤ ਚਿਰ ਤਕ ਓਸਦੇ
ਰਹੀ। ਏਹ ਉਸੇ ਦਾ ਹੀ ਕਸੂਰ ਹੈ ।"
ਉਪਰਲਿਖੇ ਨਿਯਮਾਂ ਦਾ ਸੰਬੰਧ ਮਨੁੱਖ ਜਾਤਿ ਤੋਂ
ਹੀ ਨਹੀਂ ਹੈ, ਕਿੰਤੂ ਪਸ਼ੂਆਂ ਤੇ ਭੀ ਅਰ ਜੜ੍ਹ ਵਸਤੂਆਂ
ਵਿਚ ਭੀ ਇਸਦਾ ਪ੍ਰਭਾਵ ਹੁੰਦਾ ਹੈ।ਈਸਾਈਆਂ ਦੀ ਧਰਮ
ਪੁਸਤਕ ਵਿਚ ਲਿਖਯਾ ਹੈ ਕਿ ਹਜ਼ਰਤ ਯਾਕੂਬ ਨਾਲ
ਉਸਦੇ ਸਹੁਰੇ ਨੇ ਪ੍ਰਤਗਯਾ ਕੀਤੀ ਸੀ ਕਿ ਤੂੰ ਸੱਤਾਂ
ਵਰਿਹਾਂ ਤੀਕਰ ਮੇਰੀਆਂ ਬਕ੍ਰੀਆਂ ਨੂੰ ਚਾਰ ਤਾਂ ਮੈਂ
ਆਪਣੀ ਛੋਟੀ ਧੀ ਦਾ ਸਾਕ ਭੀ ਤੇਰੇ ਨਾਲ ਕਰ ਦਿਆਂਗਾ
ਅਰ ਜਿੰਨੇ ਡੱਬਖਡੱਬੇ ਬੱਚੇ ਜੰਮਣਗੇ ਓਹ ਸਾਰੇ
ਤੈਨੂੰ ਹੀ ਦਿੱਤੇ ਜਾਣਗੇ । ਸੋ ਯਾਕੂਬ ਨੇ ਕੋਈ ਅਜੇਹੀ
ਤਰਕੀਬ ਕੀਤੀ ਕਿ ਓਹਨ। ਬੱਕਰੀਆਂ ਦੇ ਗਰਭ ਹੋਜਾਣ
ਤੇ ਜਿੰਨੇ ਬੱਚੇ ਜੰਮੇਂ ਸਾਰੇ ਡਬਖੜਬੇ ਸਨ । ਹੁਣ ਯੂਰਪ
ਵਾਲਿਆਂ ਨੇ ਇਸ ਗੱਲ ਵਿਚ ਬੜੀ ਉਨਤੀ ਕੀਤੀ ਹੈ