ਪੰਨਾ:ਮਨ ਮੰਨੀ ਸੰਤਾਨ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

[ਮਨਮੰਨੀ ਸੰਤਾਨ]

ਅੰਗੂਰ ਜਾਂ ਦੂਜੇ ਫਲਾਂ ਦੀ ਮਧਿਕ ਅਭਿਲਾਖਾ ਹੁੰਦੀ
ਹੈ ਤਾਂ ਜ਼ਰੂਰ ਹੀ ਬਾਲਕ ਵਿਚ ਓਹਨਾਂ ਦਾ ਰੂਪ ਅਰ
ਰੰਗ ਉਤਰ ਆਉਂਦਾ ਹੈ । ਇਸ ਗੱਲ ਦੇ ਅਨਗਿਣਤ
ਪ੍ਰਮਾਣ ਕਹੇ ਜਾ ਸਕਦੇ ਹਨ, ਅਰ ਅਜੇਹੀਆਂ ਗੱਲਾਂ ਦੇ
ਲਈ ਮਾਵਾਂ ਦੀ ਪੂਰੀ ਗਵਾਹੀ ਹੈ ਕਿ ਓਹਨਾਂ ਦੀ
ਮਾਨਸਿਕ ਅਭਿਲਾਖਾ ਦੇ ਕਰਨ ਓਹਨਾਂ ਦੀਆਂ ਸੰਤਾਨਾਂ
ਤੇ ਇਹ ਪ੍ਰਭਾਵ ਹੋਇਆ ।" ਕਦੀ ਇਹ ਵੀ ਦੇਖਿਆ
ਗਿਆ ਹੈ ਕਿ ਗਰਭ ਦੇ ਦਿਨਾਂ ਵਿਚ ਇਸਤ੍ਰੀਆਂ ਦੀ
ਖਾਸ ਖਾਸ ਚੀਜ਼ਾਂ ਵਾਸਤੇ ਪ੍ਰਬਲ ਇੱਛਾ ਹੋਇਆ ਕਰਦੀ ਹੈ,
ਤੇ ਉਹਨਾਂ ਦਾ ਓਹੋ ਜੇਹਾ ਹੀ ਪ੍ਰਭਾਵ ਗਰਭਸਥ ਬੱਚਿਆਂ
ਤੇ ਹੋਇਆ ਕਰਦਾ ਹੈ। ਉੱਤਮ ਭੋਜਨਾਂ ਦਾ ਚੰਗਾ ਪ੍ਰਭਾਵ
ਮਾਂ ਆਪਣੇ ਗਰਭ ਦੀ ਸੰਤਾਨ ਤੇ ਪਾ ਸਕਦੀ ਹੈ ।
ਇਕ ਵਾਰਤਾ ਹੈ ਕਿ "ਇਕੇਰ ਇਕ ਗਰੀਬ ਆਦਮੀ
ਆਪਣੀ ਇਸਤ੍ਰੀ ਕਿਸੇ ਅਮੀਰ ਦੇ ਘਰ ਭਰੋਸਾ ਕਰਕੇ ਨੌਕਰ
ਬਣਾਕੇ ਛੱਡ ਕੇ ਆਪ ਪਰਦੇਸ ਚਲ ਗਿਆ, ਪਰ ਪਿਛੋਂ
ਉਸ ਅਮੀਰ ਦਾ ਮਨ ਨੀਚ ਹੋ ਗਿਆ, ਬਹੁਤ ਚਿਰ ਪਿੱਛੋਂ
ਜਦ ਓਹ ਆਇਆ ਤਦ ਉਸ ਅਮੀਰ ਨੇ ਕਿਹਾ ਕਿ ਤੇਰੀ
ਇਸਤ੍ਰੀ ਹਲਕੇ ਕੁੱਤੇ ਦੇ ਵੱਢਨ ਕਰਕੇ ਮਰ ਚੁਕੀ ਹੈ ।
ਪਰ ਓਸ ਪੁਰਸ਼ ਦੇ ਮਨ ਨੇ ਸੱਚ ਨਾਂ ਮੰਨਿਆਂ, ਦਿਲ ਦਾ
ਦਿਲ ਸਾਖੀ ਹੈ, ਓਸ ਨੇ ਕਿਹਾ ਨਹੀਂ ਮੇਰੀ ਇਸਤ੍ਰੀ
ਜੀਉਦੀ ਹੈ । ਅੰਤ ਓਸ ਨੇ ਰਾਜ ਪਾਸ ਪੁਕਾਰ ਕੀਤੀ
ਪਰ ਅਮੀਰ ਰਾਜਾ ਦੇ ਵਜ਼ੀਰਾਂ ਵਿਚੋਂ ਸੀ, ਉਸਦੀ
ਉਗਹੀ ਆਦਿ ਹੋਣ ਨਾਲ ਕਿ ਠੀਕ ਓਹ ਔਰਤ ਮਰ
ਗਈ ਹੈ ਉਸ ਗਰੀਬ ਨੂੰ ਜਵਾਬ ਮਿਲਿਆ ਉਹ ਵਿਚਾਰਾ