ਪੰਨਾ:ਮਨ ਮੰਨੀ ਸੰਤਾਨ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧

[ਮਨਮੰਨੀ ਸੰਤਾਨ]

ਦੁਖੀ ਰੋਂਦਾ ਮੁੜਿਆ ਆਉਂਦਾ ਸੀ ਤਦ ਅੱਗੇ ਇਕ
ਜੁਲਹੇ ਦਾ ਪੁਤ੍ਰ ਰਾਜਾ ਬਣਕੇ ਚੋਰ ਸਿਪਾਹੀ ਖੇਡ ਮੁੰਡਿਆਂ
ਨਾਲ ਖੇਡ ਰਿਹਾ ਸੀ, ਉਸਨੇ ਆਪਣੇ ਨੌਕਰ ਸਿਪਾਹੀਆਂ
(ਮੁੰਡਿਆਂ) ਨੂੰ ਹੁਕਮ ਦਿੱਤਾ ਕਿ ਏਸਨੂੰ ਸੱਦ ਲਿਆਓ,
ਜਦ ਓਹ ਦੁਖੀ ਨਾਂ ਆਇਆ ਤਦ ਫੜਕੇ ਮੰਗਵਾਲਿਆ
ਤੇ ਸਾਰਾ ਹਾਲ ਪੁਛਕੇ ਉਸਨੂੰ ਨਾਲ ਲੈਕੇ ਰਾਜ ਦਰਬਾਰ
ਵਿਚ ਪਹੁੰਚਕੇ ਅਰਜ਼ ਕੀਤੀ, ਕਿ ਪਾਤਸ਼ਹ ਸਲਾਮਤ
ਏਸਦਾ ਨਿਆਂ ਨਹੀਂ ਹੋਇਆ । ਅਚਰਜ ਹੋ ਪਤਸ਼ਾਹ
ਨੇ ਉਸ ਲੜਕੇ ਨੂੰ ਕਿਹਾ ਕਿ ਤੂੰ ਦੱਸ? ਤਦ ਉਸ ਲੜਕੇ
ਨੇ ਆਖਿਆ ਪਾਤਸ਼ਾਹ ਸਲਾਮਤ ! ਜੇ ਤੂੰ ਏਸ ਮੁਕੱਦਮੇਂ
ਦਾ ਫੈਸਲਾ ਕਰਨ ਵਾਸਤੇ ਮੈਨੂੰ ਹੁਕਮ ਦੇਵੇਂ ਤੇ ਸਭ ਨੂੰ
ਏਸ ਸੰਬੰਧੀ ਮੇਰੇ ਹੁਕਮ ਵਿਚ ਤਾਰਨ ਦੀ ਆਗਯਾ
ਦੇਵੇਂ ਤਦ ਮੈਂ ਨਿਆਂ ਕਰ ਦਿੰਦਾ ਹਾਂ । ਧਰਮਾਤਮਾਂ ਰਾਜਾ
ਨੇ ਇਵੇਂ ਹੀ ਕੀਤਾ ਤੇ ਉਸ ਲੜਕੇ ਨੂੰ ਪਾਸ ਨਿਆਯ
ਆਸਣ ਤੇ ਬਠਾਲ ਲਿਆ। ਉਸ ਲੜਕੇ ਨੇ ਸਾਰੇ
ਗਵਾਹ ਤੇ ਉਸ ਦੇ ਰਾਜ ਦਰਬਾਰੀ ਅਮੀਰ ਤੇ ਉਸਦੇ
ਸੰਬੰਧੀਆਂ ਨੂੰ ਅੱਡ ਅੱਡ ਬੰਦ ਕਰਵਾਕੇ ਇਕ ਇਕ ਨੂੰ
ਸੱਦ ਸੱਦ ਕੇ ਮਰ ਕੁਟਾਈ ਦਾ ਡਰ, ਗਰੀਬ ਉਤੇ ਤਰਸ
ਕਰਨ ਦੀ ਸਿੱਖਯਾ, ਧਰਮ ਦਾ ਪਿਆਰ ਤੇ ਸੱਚ ਦੀ ਜੈ ਆਦਿ ਦੀ
ਸਿੱਖਯਾ ਦੇ ਕੇ ਕੁੱਤੇ ਦੇ ਵੱਢਣ ਦਾ ਵੇਲਾ, ਰੰਗ , ਥਾਂ
ਆਦਿ ਸਭ ਹਲ ਪੁਛਿਆ ਤਦ ਸਭ ਝੂਠੇ ਹੋ ਗਏ ਤੇ
ਥਿੜਕ ਗਏ । ਅੰਤ ਉਸ ਇਸਤ੍ਰੀ ਦਾ ਪਤਾ ਲੱਗ ਗਿਆ
ਤੇ ਨਿਆਂ ਹੋ ਜਾਵਨ ਨਾਲ ਰਾਜਾ ਅਚਰਜ ਹੋਇਆ ।
ਏਸੇ ਅਚਰਜ ਦਸ਼ਾ ਵਿਚ ਪਾਤਸ਼ਾਹ ਆਪਣੇ ਘਰ