ਪੰਨਾ:ਮਨ ਮੰਨੀ ਸੰਤਾਨ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

[ਮਨਮੰਨੀ ਸੰਤਾਨ]

ਗਿਆ ਤੇ ਜਾਕੇ ਤਲਵਾਰ ਧੂਹ ਕੇ ਆਪਣੀ ਰਾਣੀ ਦੇ
ਸਿਰ ਖੜਾ ਹੋ ਗਿਆ ਤੇ ਆਖਿਆ ਕਿ "ਸੱਚ ਦੱਸ ਏਹ
ਕੀ ਗੱਲ ਹੈ ਕਿ ਮੇਰਾ ਪੁੱਤ੍ਰ ਖੇਡਾਂ ਧੁਨਧੁਨਾ ਵਜਾਵੇ ਤੇ
ਜੁਲਾਹੇ ਦਾ ਪੁਤ੍ਰ ਖੇਡਾਂ ਵਿਚ ਭੀ ਆਪ ਰਾਜਾ ਬਣੇ ਤੇ
ਕੌਡੀਆਂ ਵੰਡਕੇ ਹੋਰਨਾਂ ਮੁੰਡਿਆਂ ਨੂੰ ਵਜ਼ੀਰ,ਦੀਵਾਨ,
ਸਿਪਾਹੀ ਬਣਾਕੇ ਅਦਾਲਤ ਦੀਆਂ ਖੇਡਾਂ ਖੇਡੇ ਤੇ ਮੇਰੇ
ਦਰਬਾਰ ਵਿਚ ਆ ਕੇ ਨਿਆਂ ਕਰੇ ? ਸੱਚ ਦੱਸ ਨਹੀ ਤੇ
ਹੁਣੇ ਕਤਲ ਕਰ ਦੇਵਾਂਗਾ?ਰਾਣੀ ਨੇ ਮੌਤ ਸਾਹਮਣੇ
ਆਈ ਦੇਖ ਕੇ ਸੱਚ ਦੱਸ ਦਿੱਤਾ ਕਿ ਪਾਤਸ਼ਾਹ ਸਲਾਮਤ
ਗਰਭ ਦੇ ਦਿਨਾਂ ਵਿਚ ਮੇਰਾ ਪਯਾਰ ਜਾਮਨੂਆਂ ਨਾਲ
ਬਹੁਤ ਰਿਹਾ ਸੀ ਤੇ ਮੈਂ ਬਹੁਤ ਹੀ ਜਾਮਨੂੰ ਖਾਂਦੀ ਰਹੀ
ਹਾਂ,ਜਿਸਤੇ ਮੇਰੇ ਲੜਕੇ ਦਾ ਰੰਗ ਭੀ ਸ਼ਯਾਮ ਜਾਮਨੂੰਆਂ
ਜੇਹਾ ਹੋਇਆ । ਏਹ ਦੇਖਕੇ ਮੈਂ ਡਰਕੇ ਕਿ ਮੇਰੇ ਉਤੇ ਕੋਈ
ਸ਼ੱਕ ਨਾਂ ਹੋਵੇ ਤਦ ਮੈਂ ਫਲਾਣੀ ਗੋੱਲੀ ਤੇ ਦਾਈ ਨੂੰ
ਭੇਜ ਕੇ ਪਤਾ ਕੀਤਾ ਤਦ ਜੁਲਾਹੇ ਦੇ ਘਰ ਉਸੇ ਵੇਲੇ
ਲੜਕਾ ਪੈਦਾ ਹੋਇਆ ਪਤਾ ਲੱਗਾ, ਜਿਸ ਦਾ ਰੰਗ ਗੋਰਾ
ਸੀ, ਸੋ ਉਸਨੂੰ ਬਹੁਤ ਸਾਰਾ ਧਨ ਦੇਕੇ ਏਹ ਲੜਕਾ ਵਟਾ
ਲਿਆ । ਸੋ ਸੱਚ ਏਹ ਹੈ ਕਿ ਇਹ ਜੁਲਾਹੇ ਦੇ ਘਰਵਾਲਾ
ਲੜਕਾ ਤੇਰਾ ਲੜਕਾ ਹੈ ਅਰ ਤੇਰੇ ਘਰ ਵਾਲਾ ਜੁਲਾਹੇ
ਦਾ ਲੜਕਾ ਹੈ । ਇਹ ਸੁਣ ਰਜਾ ਨੇ ਸਾਰਾ ਪਤਾ ਕਰਕੇ
ਆਪਣੇ ਅਸਲ ਪੁਤ੍ਰ ਨੂੰ ਤਾਂ ਰਾਜ ਕਾਜ ਸੌਂਪ ਦਿੱਤਾ ਤੇ
ਉਸ ਜੁਲਹੇ ਦੇ (ਆਪਣੇ ਘਰ ਆਏ) ਪੁਤ੍ਰ ਨੂੰ ਕੁਝ
ਜਗੀਰ ਦੇ ਕੇ ਅੱਡ ਕਰ ਦਿੱਤਾ । ਏਸ ਵਾਰਤਾ ਤੇ ਹੋਰ
ਕੁੱਝ ਵਿਆਖਯਾ ਕਰਨ ਦੀ ਲੋੜ ਨਹੀਂ ਇਹ ਆਪ ਹੀ