੩੮
[ਮਨਮੰਨੀ ਸੰਤਾਨ]
ਚਾਹੀਏ,ਬੇਹੀ ਤ੍ਰਬੇਹੀ ਅਤੇ ਗਲੀ ਸੜੀ ਕੱਚੀ ਰੋਟੀ
ਨਹੀਂ ਖਾਣੀ ਚਾਹੀਏ, ਪੁਰਾਣੀ ਕਨਕ ਦੀ ਰੋਟੀ, ਮੁੰਗੀ
ਦੀ ਦਾਲ, ਚੌਲ ਪੁਰਾਣੇ ਯਾ ਖਿਚੜੀ ਭੁੱਜੀ ਹੋਈ ਕਨਕ
ਦਾ ਦਲੀਆ, ਸਾਬੂਦਾਨਾ, ਘਿਉ, ਦੁਧ, ਮੱਖਨ,
ਮਲਈ, ਰਿਤੂ , ਅਨੁਕੂਲ ਸਾਗ ਭਾਜੀ ਖਾਨੀ ਚਾਹੀਦੀ
ਹੈ । ਗਰਮ ਚੀਜ, ਤੇਜ ਚੀਜ, ਲਾਲ ਮਿਰਚ ਤੇ ਨਸ਼ੇ
ਵਾਲੀਆਂ ਚੀਜਾਂ ਆਦਿਕ ਤੋਂ ਪ੍ਰਹੇਜ਼ ਕਰਨਾ ਚਾਹੀਏ ।
ਚੰਗੇ ਪੱਕੇ ਹੋਏ ਫਲ ਜਿਹਾ ਕੁ ਸੇਉ, ਅੰਗੂਰ, ਕੇਲੇ,
ਅੰਬ , ਅਨਾਰ, ਸੰਤਰਾ, ਫਾਲਸੇ, ਨਾਸਪਤੀ ,
ਨਿੰਬੂ ਆਦਿਕ ਨਿਤ ਖਾਨੇ ਚਾਹੀਏ। ਗਰਮੀਆਂ ਵਿਚ ਕੱਚੀ
ਲੱਸੀ, ਗੁਲਾਬ ਅਰ ਕੇਉੜਾ ਆਦਿਕ ਦੇ ਸ਼ਰਬਤ,
ਬਰਫ ਦਾ ਪਾਨੀ ਅਰ ਠੰਡਿਆਈ ਆਦਿਕ ਪੀਨੀ
ਚਾਹੀਏ । ਰੋਜ ਇਕੋ ਹੀ ਚੀਜ ਨਹੀਂ ਖਾਨੀ ਚਾਹੀਏ,
ਵਟਾ ਸਟਾ ਕੇ ਖਾਨੀਆਂ ਚਾਹੀਏ । ਜੋ ਚੀਜਾਂ ਭਾਰੀਆਂ
ਯਾ ਬੋਝਲ ਹੋਣ ਉਹ ਨਹੀ ਖਣੀਆਂ ਚਾਹੀਏ ।
ਪੂਰੀਆਂ, ਕਚੋਰੀਆ, ਪਰੌਂਠੇ, ਛੋਲੇ, ਬਾਜਰਾ, ਜੁਆਰ,
ਫੁਟ, ਖਰਬੂਜਾ, ਖਖੜੀ, ਖੀਰਾ, ਤਲੀਆਂ ਹੋਈਆਂ
ਚੀਜਾਂ ਅਰ ਸਕੀਲ ਤੇ ਤੇਲ ਦੀ ਮਠਿਆਈ ਆਦਿਕ
ਚੀਜ਼ ਨਹੀਂ ਖਾਣੀ ਚਾਹੀਦੀ । ਦੁਧ ਅਰ ਲੂਣ
ਵਾਲੀਆਂ ਚੀਜਾਂ ਬਹੁਤ ਕਰਕੇ ਖਾਣੀਆਂ ਚਾਹੀਏ ।
ਘਿਉ ਅਰ ਖੰਡ ਦੀਆਂ ਬਣੀਆਂ ਹੋਈਆਂ ਚੀਜਾਂ
ਬਹੁਤ ਨਹੀ ਖਾਣੀਆਂ ਚਾਹੀਦੀਆਂ ।