ਸਮੱਗਰੀ 'ਤੇ ਜਾਓ

ਪੰਨਾ:ਮਨ ਮੰਨੀ ਸੰਤਾਨ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੯

[ਮਨਮੰਨੀ ਸੰਤਾਨ]

ਪਚ ਨੇ ਦੇ ਲਈ ਸਾਫ ਪੌਣ ਵਿਚ ਫਿਰਨਾ ਤੁਰਨਾ
ਅਰ ਘਰ ਗ੍ਰਿਹਸਤ ਦੇ ਹੌਲੇ ਕੰਮ ਕਾਜ ਕਰਦੇ ਰਹਿਨਾ
ਭੀ ਉਚਿਤ ਹੈ । ਜੋ ਇਸਤ੍ਰੀਆਂ ਘਰ ਦਾ ਕੰਮ
ਕਰਦੀਆਂ ਰਹਿੰਦੀਆਂ ਹਨ ਉਨ੍ਹਾਂ ਦਾ ਸ਼ਰੀਰ ਅਰੋਗ ਅਰ
ਬਲਵਾਨ ਰਹਿੰਦਾ ਹੈ ਅਰ ਪ੍ਰਸੂਤ ਦੀ ਪੀੜਾ ਭੀ ਘਟ
ਹੁੰਦੀ ਹੈ । ਵਿਰੁਧ ਇਸਦੇ ਜੋ ਇਸਤ੍ਰੀਆਂ ਆਲਸ
ਨਾਲ ਸਾਰਾ ਦਿਨ ਮੰਜੀ ਤੇ ਪਈਆਂ ਰਹਿੰਦੀਆਂ ਹਨ,
ਅਥਵਾ ਖਾਲੀ ਬੈਠੀਆਂ ਰਹਿੰਦੀਆਂ ਹਨ ਅਰ ਕੋਈ
ਕੰਮ ਨਹੀਂ ਕਰਦੀਆਂ ਉਨ੍ਹਾਂ ਦਾ ਸ਼ਰੀਰ ਨਿਰਬਲ
ਹੋ ਜਾਂਦਾ ਹੈ । ਉਨ੍ਹਾਂ ਨੂੰ ਕੋਈ ਪੁਸ਼ਟਿ ਕਾਰਕ ਪਦਾਰਥ
ਗੁਣ ਨਹੀਂ ਕਰਦਾ ਅਰ ਪ੍ਰਸੂਤ ਦਾ ਬਹੁਤ ਦੁਖ ਭੋਗਨਾਂ
ਪੈਂਦਾ ਹੈ । ਸੰਤਾਨ ਭੀ ਨਿਰਬਲ ਅਰ ਰੋਗੀ ਹੁੰਦੀ ਹੈ ।
ਮਾਤਾ ਨੂੰ ਇਸ ਸਮੇਂ ਇੰਦੀਆਂ ਦੇ ਵਿਸ਼ੇ ਭੋਗ
ਤੋਂ ਬਚਨਾ ਚਾਹੀਏ ਅਰ ਕਿਸੇ ਨਸ਼ੀਲੀ ਚੀਜ ਦਾ
ਸੇਵਨ ਨਹੀ ਕਰਨਾ ਚਾਹੀਏ । ਜੋ ਮਾਵਾਂ ਸੰਜਮ ਨਾਲ
ਨਹੀਂ ਰਹਿੰਦੀਆਂ ਉਨ੍ਹਾਂ ਦੇ ਬਾਲਕ ਨਿਰਬਲ, ਕੁਰੂਪ
ਮੰਦ ਬੁਧੀ ਅਰ ਰੋਗੀ ਹੁੰਦੇ ਹਨ ਅਰ ਕਈ ਬੱਚੇ
ਮਰ ਭੀ ਜਾਂਦੇ ਹਨ ।
ਗਰਭਣੀ ਦੇ ਪਹਿਰਨੇ ਦੇ ਬਸਤ੍ਰ ਉੱਜਲੇ ਅਰ
ਰੁਤ ਦੇ ਅਨੁਕੂਲ ਹੋਣ । ਗਰਮੀਆਂ ਵਿਚ ਹੌਲੇ ਅਰ
ਧੋਣੇ ਯੋਗ ਬਸਤ੍ਰ ਪਹਿਰਨੇ ਚਾਹੀਏ ਅਰ ਸਰਦੀਆਂ
ਵਿਚ ਅਜੇਹੇ ਬਸਤ੍ਰ ਹੋਨ ਕਿ ਜਿਸ ਨਾਲ ਪੇਟ ਅਰ
ਲੱਕ ਕੱਸਿਆ ਜਾਵੇ।
ਸਦਾ ਨ੍ਹਾਉਣੇ ਅਰ ਸਰੀਰ ਨੂੰ ਪਵਿਤ੍ਰ ਰਖਨ