ਪੰਨਾ:ਮਨ ਮੰਨੀ ਸੰਤਾਨ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

[ਮੰਨਮਨੀ ਸੰਤਾਨ]

ਨਾਲ ਬਹੁਤ ਸਾਰੇ ਰੋਗ ਆਪਣੇ ਆਪ ਦੂਰ ਰਹਿੰਦੇ
ਹਨ । ਇਸ ਲਈ ਗਰਭਣੀ ਇਸਤ੍ਰੀ ਨੂੰ
ਬਾਹਰ ਯਾ ਆਪਣੀ ਆਦਤ ਅਰ ਤੰਦਰੁਸਤੀ ਦੇ
ਅਨੁਸਾਰ ਗਰਮ ਯਾ ਠੰਢੇ ਪਾਣੀ ਨਾਲ ਨ੍ਹਾਉਣਾ
ਚਾਹੀਏ । ਮੀਂਹ ਵਿਚ ਨ੍ਹਾਉਣਾ ਅਰ ਓਸ ਵਿਚ ਸੌਣਾ
ਠੀਕ ਨਹੀਂ । ਖੁਲ੍ਹੀ ਹਵਾ ਵਿਚ ਸਵੇਰ ਦੇ ਵੇਲੇ ਤੁਰਨਾ
ਫਿਰਨਾ ਬਹੁਤ ਹੀ ਚੰਗਾ ਹੈ । ਇਸ ਨਾਲ ਸਰੀਰ
ਅਰੋਗ ਅਚ ਚਿੱਤ ਪ੍ਰਸੰਨ ਰਹਿੰਦਾ ਹੈ । ਜੋ ਇਸਤ੍ਰੀਆਂ
ਖੁਲ੍ਹੀ ਹਵਾ ਵਿਚ ਕੰਮ ਕਾਜ ਕਰਦੀਆਂ ਰਹਿੰਦੀਆਂ
ਹਨ ਉਹ ਅਧਿਕ ਅਰੋਗ ਰਹਿੰਦੀਆਂ ਹਨ ਅਰ
ਪ੍ਰਸੂਤ ਦੇ ਸਮੇਂ ਵਿਚ ਉਨ੍ਹਾਂ ਨੂੰ ਕੁਝ ਅਧਿਕ ਕਸ਼ਟ
ਨਹੀਂ ਹੁੰਦਾ ।
ਗਰਭਵਤੀ ਇਸਤ੍ਰੀ ਦੇ ਸੌਣ ਦਾ ਮਕਾਨ ਖੁੱਲ੍ਹਾ
ਅਰ ਹਵਾਦਾਰ ਹੋਣਾ ਚਾਹੀਏ । ਤੰਗ ਅਰ ਹਨੇਰੇ
ਮਕਾਨ ਵਿਚ ਉਸਨੂੰ ਨਹੀਂ ਰਹਿਨਾ ਚਾਹੀਏ । ਬਹੁਤੀ
ਠੰਢ ਦੇ ਬਿਨਾਂ ਮਕਾਨ ਦੇ ਦਰਵਾਜ਼ੇ ਅਰ ਬਾਰੀਆਂ
ਖੁਲ੍ਹੀਆਂ ਰਹਿਣੀਆਂ ਚਾਹੀਏ । ਹਵਾ ਅਰ ਚਾਨਣ
ਅਧਿਕ ਆਉਣਾ ਚਾਹੀਏ, ਪ੍ਰੰਤੂ ਠੰਢ ਦੇ ਦਿਨਾਂ ਵਿਚ
ਹਵਾ ਦਾ ਬੁਲਾ ਸਿੱਧਾ ਨਹੀਂ ਲਗਣ ਚਾਹੀਏ । ਮੀਂਹ
ਅਰ ਸਿਆਲੇ ਵਿਚ ਵਿਛਾਈਆਂ ਨੂੰ ਧੁੱਪੇ ਸੁਕਾ ਲੈਣਾ
ਚਾਹੀਏ,ਜਿਸ ਨਾਲ ਸਿਲ੍ਹਾਬ ਦੂਰ ਹੋ ਜਾਏ ।।
ਗਰਭਣੀ ਨੂੰ ਅਧਿਕ ਮੇਹਨਤ ਦੇ ਕੰਮ ਕਰਨੇ,
ਰਾਤ ਨੂੰ ਜਾਗਣਾ ਭਾਰੀ ਚੀਜ਼ ਉਠਾਂਉਣੀ ਅਰ ਅਧਿਕ
ਦੂਰ ਦੀ ਯਾਤ੍ਰਾ ਕਰਨੋ ਬਚਨਾਂ ਚਾਹੀਏ । ਰਸਤਾ ਚਲਨੇ