ਪੰਨਾ:ਮਨ ਮੰਨੀ ਸੰਤਾਨ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

[ਮਨਮੰਨੀ ਸੰਤਾਨ]

ਗਰਭਨੀ ਦੇ ਲਈ ਸਦਾ ਇਸ ਗੱਲ ਦਾ ਧਿਆਨ
ਰਖਨਾ ਹੀਏ ਕਿ ਕਿਨ੍ਹਾਂ ਕਿਨ੍ਹਾਂ ਗੱਲਾਂ ਨਾਲ ਉਸਦਾ
ਚਿੱਤ ਪ੍ਰਸੰਨ ਅਰ ਸਰੀਰ ਸ੍ਵਸਥ ਰਹਿ ਸਕਦਾ ਹੈ । ਪਤੀ
ਅਰ ਹੋਰ ਘਰਵਾਲਿਆਂ ਨੂੰ ਇਸ ਸਮੇਂ ਗਰਭਵਤੀ ਦੇ
ਨਾਲ ਵਿਸ਼ੇਸ਼ ਪ੍ਰੇਮ ਅਰ ਦਯਾ ਦਾ ਵਰਤਾਉ ਕਰਨਾ
ਚਾਹੀਏ, ਅਰ ਸੁਖ ਪੂਰਬਕ ਰਖਨਾ ਚਾਹੀਏ। ਇਸਤ੍ਰੀ
ਦਾ ਗਰਭ ਧਾਰਨ ਕਰਨਾ ਅਰ ਉਸਦਾ ਪਾਲਨ ਪੋਸਨ ਕਰਕੇ
ਪ੍ਰਸੂਤ ਕਰਨਾ ਇਕ ਬੜਾ ਭਾਰਾ ਕੰਮ ਹੈ । ਗਰਭਵਤੀ
ਇਸਤ੍ਰੀ ਅਰ ਉਸਦੇ ਪਯਾਰੇ ਪਤੀ ਦੋਹਾਂ ਨੂੰ ਸਦਾਚਾਰ
ਨਾਲ ਰਹਿਣ ਦਾ ਭੀ ਪੂਰਾ ਵਿਚਾਰ ਰਖਨਾ ਚਾਹੀਏ ।
ਨਿਯਮ ਵਿਰੁਧ ਗੱਲਾਂ ਦੁਖਦਾਈ ਨਤੀਜੇ ਪ੍ਰਗਟ ਕੀਤਾ
ਕਰਦੀਆਂ ਹਨ । ਗਰਭਵਤੀ ਨੂੰ ਕੋਈ ਅਜਿਹੀ ਗੱਲ
ਜਿਸਤੋਂ ਇਕਵਾਰਗੀ ਅਚਨਚੇਤ ਘਬਰਾ ਜਾਏ ਯਾ
ਤ੍ਰੱਬਕ ਜਾਏ ਨਾ ਕਹਿਣੀ ਚਾਹੀਏ । ਬਿਜਲੀ ਅਰ ਗੋਲੇ
ਆਦਿਕ ਦੇ ਡਰਾਉਣੇ ਸ਼ਬਦ ਤੋਂ ਬਚੌਣਾ ਚਾਹੀਏ ।
ਉਠਨ, ਬੈਠਨ, ਚਲਨ, ਫਿਰਨ ਅਰ ਲੇਟਨ ਵਿਚ
ਧਿਆਨ ਰਖਨਾ ਚਾਹੀਏ । ਜਿਸ ਚੀਜ ਦੇ ਖਾਣੇ ਅਰ
ਜਿਸ ਕੰਮ ਦੇ ਕਰਨੇ ਨੂੰ ਅਧਿਕ ਜੀ ਕਰੇ ਉਸਨੂੰ ਜਰੂਰ
ਖਾਣਾ ਅਰ ਕਰਨਾ ਚਾਹੀਏ, ਨਹੀਂ ਤਾਂ ਗਰਭ ਨੂੰ
ਹਾਨੀ ਪਹੁੰਚਨ ਦੀ ਸਮਭਾਵਨਾ ਹੈ । ਪੰਤੂ ਦੁਖਦਾਈ
ਚੀਜਾਂ ਦੇ ਖਾਣੇ ਅਰ ਕੰਮ ਦੇ ਕਰਨੇ ਦਾ ਨਤੀਜਾ ਪਤੀ
ਪ੍ਰੇਮ ਨਾਲ ਗਰਭਣੀ ਨੂੰ ਸਮਝਾ ਕੇ ਉਸਨੂੰ ਰਾਜੀ
ਕਰ ਕੇ ਰੋਕ ਕਰ ਦੇਵੇ ।।
ਗਰਭਨੀ ਨੂੰ ਜੇਕਰ ਕੋਈ ਰੋਗ ਹੋਵੇ ਤਾਂ ਜਿਥੋਂ