ਪੰਨਾ:ਮਨ ਮੰਨੀ ਸੰਤਾਨ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩

[ਮਨ ਮੰਨੀ ਸੰਤਾਨ]

ਤਕ ਯੋਗ ਹੋਵੇ ਬਹੁਤਾ ਰੋਗ ਵਧਨ ਤੋਂ ਪਹਲੇ ਹੀ
ਆਪਣੇ ਆਪ "ਇਸਤ੍ਰੀ ਰੋਗ ਚਿਕਿਤਸਾ" ਜਾਂ
"ਜਵਾਨ ਪ੍ਰਸੂਤਾ ਮਾਤਾ ਪ੍ਰਬੋਧ" ਜਾਂ ਸਿੱਧ ਔਖ਼ਧੀ
ਭੰਡਾਰ" ਦੇ ਅਨੁਸਾਰ ਆਪ ਹੀ ਕੋਈ ਦਵਾ ਵਿਚਾਰਕੇ
ਵਰਤ ਲੈਣੀ ਚਾਹੀਦੀ ਹੈ, ਜਾਂ ਅਨੁਭਵੀ ਅਰ ਚਤੁਰ
ਵੈਦ ਯ ਡਾਕਟਰ ਯਾ ਹਕੀਮ ਤੋਂ ਬਹੁਤ ਧਿਆਨ
ਦੇ ਨਾਲ ਇਲਾਜ ਕਰਾਉਣਾ ਚਾਹੀਏ । ਜੋ ਇਸਤ੍ਰੀਆਂ
ਦੇ ਰੋਗਾਂ ਦੀ ਦਵਾਈ ਆਦਿਕ ਨਾਲ ਚੰਗੀ ਤਰਾਂ
ਜਨਕਾਰ ਨਾ ਹੋਵੇ ਉਸਦੀ ਦਵਾ ਨਹੀਂ ਦੇਣੀ ਚਾਹੀਦੀ,
ਅਤੇ ਇਹ ਭੀ ਨਾ ਕਰੋ ਕਿ ਕਿਸੇ ਗੁਣਵਾਨ, ਵਿਦਵਾਨ
ਵੈਦ ਯ ਡਾਕਟਰ ਤੋਂ ਜੋ ਦਵਾ ਪੁਛੋ ਉਹ ਫੇਰ
ਗਰਭਣੀ ਨੂੰ ਦਿਓ ਹੀ ਨਾਂ।
ਗਰਭਣੀ ਇਸਤ੍ਰੀ ਨੂੰ ਛੂਤ ਦੇ ਰੋਗ ਯਥਾ ਹੈਜ਼ਾ,
ਮਾਤਾ, ਅਰ ਪਲੇਗ ਵਾਲੇ ਮਨੁਖਾਂ ਅਤੇ ਥਾਵਾਂ ਤੋਂ
ਦੂਰ ਰਹਿਨਾ ਚਾਹੀਏ, ਕਿਉਂ ਜੋ ਅਜੇਹੇ ਰੋਗ ਮਾਂ ਦੇ
ਬਿਨਾਂ ਗਰਭ ਦੇ ਬਚਿਆਂ ਨੂੰ ਭੀ ਹੋ ਜਾਂਦੇ ਹਨ ਅਰ
ਕਦੀ ੨ ਬਾਲਕ ਉਦਰ ਵਿਚ ਹੀ ਮਰ ਜਾਂਦਾ ਹੈ ਅਤੇ
ਮਾਂ ਦੀ ਜਾਨ ਦੇ ਜਾਣ ਦਾ ਭੀ ਬੜਾ ਭਯਵਾਨ ਸਮਾਂ
ਪ੍ਰਗਟ ਹੁੰਦਾ ਹੈ ।