ਪੰਨਾ:ਮਨ ਮੰਨੀ ਸੰਤਾਨ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫

[ਮਨ ਮੰਨੀ ਸੰਤਾਨ]

ਪਾਂ ਹੋਵੇ, ਕੱਪੜੇ ਅਰ ਹੱਥ ਦਾਈ ਦੇ ਉਜਲੇ ਹੋਨ ਅਰ
ਨਹੁੰ ਉਤਰੇ ਹੋਏ ਹੋਨ ਤੇ ਸਰੀਰ ਪੂਰਣ ਅਰੋਗ ਹੋਵੇ !
ਜੱਚਾ ਦਾ ਮਕਾਨ ਮਜੇਹ ਹੋਨਾ ਚਾਹੀਏ ਜਿਸ
ਵਿਚ ਬਾਹਰ ਦੀ ਸਫ ਵਾਯੂ ਅਰ ਪ੍ਰਕਾਸ਼ ਦਾ ਪਵੇਸ਼ ਹੋ
ਸਕੇ, ਇਸ ਵੇਲੇ ਮਾਂ ਅਤੇ ਬੱਚੇ ਨੂੰ ਸਾਫ ਹਵਾ ਦੀ ਬਹੁਤ
ਹੀ ਆਵਸ਼ਕਤਾ ਰਹਿੰਦੀ ਹੈ । ਡਾਕਟਰ ਪਈਨ ਸਹਿਬ
ਨੇ ਲਿਖਿਆ ਹੈ ਕਿ ਭਾਰਤ ਵਾਸੀਆਂ ਦੇ ਲਗ ਭਗ
ਅੱਧੇ ਬੱਚੇ ਜਨਮ ਤੋਂ ੧੫ ਦਿਨਾਂ ਦੇ ਅੰਦਰ ੨ ਕੇਵਲ
ਸਾਫ ਵਾਯੂ ਦੇ ਨਾਂ ਮਿਲਨੇ ਨਾਲ ਸਾਹ ਘੁਟ ਕੇ ਮਰ
ਜਾਂਦੇ ਹਨ । ਇਸ ਗੱਲ ਦਾ ਭੀ ਵਿਚਾਰ ਰਖਣਾ ਚਾਹੀਏ
ਕਿ ਹਵਾ ਦਾ ਸਿੱਧਾ ਝੋਕਾ ਮਾਂ ਅਰ ਬੱਚੇ ਨੂੰ ਨਾ ਲੱਗੇ।
ਮਕਾਨ ਵਿਚ ਸਿਲ੍ਹਾਬ ਭੀ ਨਾਂ ਹੋਨੀ ਚਾਹੀਏ ਅਰ ਪਾਣੀ
ਵਗਨ ਦੇ ਲਈ ਪੱਕੀ ਮੋਰੀ ਹੋਵੇ ਅਥਵਾ ਪ੍ਰਾਤ ਜਾਂ
ਟੱਬ ਵਿਚ ਪਾਨੀ ਪਾਂਦੇ ਜਾਨ ਅਰ ਅਕੱਠਿਆਂ ਹੋਨ ਤੇ
ਬਾਹਰ ਸੁਟਵਾ ਦੇਣ ਘਰ ਦੀ ਪਵਿਤ੍ਰਤਾਈ ਵਲ ਚੰਗੀ
ਤਰਾਂ ਧਯਾਨ ਰਖਨਾ ਚਾਹੀਏ। ਮਲ ਮੂਤ੍ਰ ਯਾ ਲਹੂ ਨਾਲ
ਭਿਜੇ ਹੋਏ ਕੱਪੜੇ ਤੱਤਕਾਲ ਦੂਰ ਕਰ ਦੇਨੇ ਚਾਹੀਏ ।
ਮਕਾਨ ਨੂੰ ਸਿਆਲ ਦੀ ਰੁਤ ਵਿਚ ਲਕੜਾਂ ਦੇ ਕੋਲਿਆਂ
ਦੀ ਅਗ ਨਾਲ ਗਰਮ ਰਖਣਾਂ ਚਾਹੀਦਾ ਹੈ, ਪਰ ਜਦੋਂ
ਕੋਲਿਆਂ ਵਿਚੋਂ ਧੂਆਂ ਨਿਕਲ ਜਾਏ ਤਦੋਂ ਮਕਾਨ ਵਿਚ
ਲਿਆਉਂਣੇ ਚਾਹੀਦੇ ਹਨ!
ਜੱਚਾ ਦੇ ਮਕਾਨ ਵਿਚ ਬਹੁਤ ਸਾਰੀਆਂ ਇਸ-
ਤ੍ਰੀਆਂ ਦਾ ਇਕੱਤ੍ਰ ਹੋ ਕੇ ਗੱਲ ਬਾਤ ਕਰਨਾ ਅਰ
ਬੱਚਿਆਂ ਦਾ ਚੀਕ ਚਿਹਾੜਾ ਕਰਨਾ ਠੀਕ ਨਹੀਂ, ਜੱਚਾ