ਪੰਨਾ:ਮਨ ਮੰਨੀ ਸੰਤਾਨ.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

[ਮਨ ਮੰਨੀ ਸੰਤਾਨ]

ਦੇ ਪਾਸ ਦਾਈ ਦੇ ਬਿਨਾਂ ਕੇਵਲ ਇਕ ਇਸਤ੍ਰੀ ਹੋਰ
ਰਹੇ । ਇਹ ਇਸਤ੍ਰੀ ਸਮਝਦਾਰ ਅਚ ਚੰਗੇ ਸ਼ੀਲ
ਸੁਭਾਵ ਦੀ ਹੋਵੇ । ਜੇਕਰ ਇਹ ਇਸਤ੍ਰੀ ਪ੍ਰਸੂਤਾ ਦੀ
ਸੇਵਾ ਟਹਿਲ ਨਾਂ ਕਰ ਸਕੇ ਤਾਂ ਇਕ ਇਸਤ੍ਰੀ ਇਸ ਦੇ
ਕੰਮ ਲਈ ਹੋਰ ਰਹੇ ਬਹੁਤ ਘੜਮੱਸ ਠੀਕ ਨਹੀਂ !
ਦਾਈ ਅਰ ਪਾਸ ਰੈਹਣੇ ਵਾਲੀ ਇਸਤ੍ਰੀ ਨੂੰ
ਚਾਹੀਏ ਕਿ ਪ੍ਰਸੂਤ ਦੀ ਪੀੜਾ ਦੇ ਸਮੇਂ ਗਰਭਵਤੀ ਨੂੰ
ਆਪਨੇ ਮਿੱਠੇ ਬਚਨਾਂ ਨਾਲ ਢਾਰਸ ਦੇਣ, ਜੇ ਗਰਭਣੀ
ਪੈਹਲੀ ਵਾਰ ਹੀ ਗਰਭਵਤੀ ਹੋਈ ਹੋਵੇ ਤਾਂ ਉਸਨੂੰ ਜੋ
ਜੋ ਗੱਲ ਦੱਸਨੀਆਂ ਜ਼ਰੂਰੀ ਹੋਨ ਉਨ੍ਹਾਂ ਨਾਲ ਸੁਚੇਤ ਕਰ
ਦੇਣ । ਜੇਕਰ ਦਰਦ ਮੱਠਾ ਪੈ ਜਾਏ ਤਾਂ ਗਰਮ ਦੁਧ
ਪਿਆਉਨਾ ਚਾਹੀਏ । ਕਿਸੇ ਕਿਸੇ ਇਸਤ੍ਰੀ ਨੂੰ ਦੋ ਦੋ
ਦਿਨਾਂ ਤੀਕਰ ਦਰਦ ਹੁੰਦਾ ਰੈਂਹਦਾ ਹੈ, ਅਜੇਹੀ ਦਸ਼ਾ
ਵਿਚ ਭੁਖ ਲਗਨੇ ਤੇ ਗਰਮ ਦੁਧ; ਸਾਗੁਦਾਨਾ, ਅਰਾਰੂਟ
ਯਾ ਦੂਜਾ ਕੋਈ ਹੌਲਾ ਭੋਜਨ ਦੇਨਾ ਚਾਹੀਏ । ਤੇ ਇਕ
ਵਾਰੀ "ਜਵਾਨ ਪ੍ਰਸੂਤਾ ਮਾਤਾ ਪ੍ਰਬੋਧ" ਪੁਸਤਕ ਜ਼ਰੂਰ
ਪੜ੍ਹਨੀ ਜਾਂ ਸੁਣਨੀ ਚਾਹੀਦੀ ਹੈ ।
ਜਦੋਂ ਬਲਕ ਦਾ ਪ੍ਰਸੂਤ ਸਮਾਂ ਨੇੜੇ ਹੋਵੇ ਤਾਂ
ਦਾਈ ਪ੍ਰਸੂਤਾ ਨੂੰ ਹੇਠਾਂ ਸਾਹ ਕੱਢਣ ਲਈ ਕੈਹ ਦੇਵੇ,
ਅਰ ਜਦੋਂ ਬਲਕ ਜਨਮਨ ਲਗੇ ਤਾਂ ਬੈਠਕੇ ਜ਼ੋਰ ਨਾਲ
ਥੱਲੇ ਨੂੰ ਸਾਹ ਲੈਣ ਦਾ ਜ਼ੋਰ ਦੇਵੇ ! ਜਿਸ ਸਮੇਂ ਬਾਲਕ
ਜਨਮ ਪਵੇ ਤਾਂ ਤਤਕਾਲ ਦਾਈ ਬਾਲਕ ਦਾ ਮੂੰਹ ਸਾਫ
ਕਰ ਦੇਵੇ । ਮੂੰਹ ਦੇ ਸਾਫ ਹੁੰਦਿਆਂ ਹੀ ਬੱਚਾ ਰੋਣ ਲਗੇਗਾ ,
ਜਨਮਦਿਆਂ ਹੀ ਬੱਚੇ ਦਾ ਰੋਣਾ ਜ਼ਰੂਰੀ ਹੈ, ਜੋ ਇਸ