ਸਮੱਗਰੀ 'ਤੇ ਜਾਓ

ਪੰਨਾ:ਮਨ ਮੰਨੀ ਸੰਤਾਨ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੭

[ਮਨ ਮੰਨੀ ਸੰਤਾਨ]

ਗੱਲ ਦਾ ਪ੍ਰਮਾਣ ਹੈ ਕਿ ਉਹ ਸਾਹ ਲੈਣ ਲੱਗਾ ਹੈ।ਜੇਕਰ
ਬੱਚਾ ਨਾਂ ਰੋਵੇ ਤਾਂ ਦਾਈ ਉਸ ਦੇ ਮੂੰਹ ਤੇ ਪਾਣੀ ਦੇ ੪-੫
ਛੱਟੇ ਦੇਵੇ,ਇਸ ਨਾਲ ਬੱਚਾ ਰੋਣ ਲਗੇਗਾ । ਜੇਕਰ
ਇਸ ਤੇ ਭੀ ਬੱਚਾ ਨਾ ਰੋਵੇ ਤਾਂ ਕੋਈ ਹੋਰ ਉਚਿਤ
ਉਪਾਯ ਕਰੇ।
ਬਾਲਕ ਦੇ ਉਤਪੰਨ ਹੋਨ ਦੇ ਪਿੱਛੋਂ ਜੱਚਾ (ਮਾਤਾ)
ਅਰ ਬੱਚਾ ਦੋਹਾਂ ਦੀ ਪੂਰੀ ਖਬਰਗੀਰੀ ਰੱਖਣੀ ਚਾਹੀਏ,
ਜੱਚਾ ਦਾ ਸਰੀਰ ਗਰਮ ਪਾਣੀ ਨਾਲ ਪੂੰਝਕੇ ਅਰ ਸਿੱਧੀ
ਲਿਟਾਕੇ ਅਰਾਮ ਨਾਲ ਸੌਣ ਦੇਣ, ਇਕ ਦਿਨ ਰਾਤ ਉਸਨੂੰ
ਵਿਛਾਈ ਤੋਂ ਨਾਂ ਉਤਰਨ ਦੇਣ । ਇਸ ਸਮੇਂ ਪਾਖਾਨੇ ਅਰ
ਪਿਸ਼ਾਬ ਭੀ ਲੇਟੇ ਲੇਟੇ ਹੀ ਕਰਾ ਦੇਣ । ੧੦-੧੫ ਦਿਨਾਂ
ਤੀਕਰ ਪੂਰੇ ਅਰਾਮ ਨਾਲ ਪ੍ਰਸੂਤਾ ਨੂੰ ਰੱਖਣਾ ਚਾਹੀਏ,ਪ੍ਰਸੂਤ
ਨੂੰ ੪ ਦਿਨਾਂ ਤੀਕਰ ਛੇਤੀ ਪਚਨ ਵਾਲੀਆਂ ਚੀਜ਼ਾਂ ਜੇਹਾਕੁ
ਦੁਧ, ਸਾਗੁਦਾਨਾ, ਅਰਰੂਟ, ਦਿਨ ਵਿਚ ਦੋ ਤਿੰਨ ਵਾਰੀ
ਦੇਨਾ ਚਾਹੀਏ, ਚਹੁੰ ਦਿਨਾਂ ਪਿੱਛੋਂ ਹਰੀਹਾ (ਲੇਟੀ ਆਟੇ
ਦੀ) ਅਰ ਦਲੀਆ ਖਿਚੜੀ ਆਦਿਕ ਦੇਣ । ਧੀਰੇ ਧੀਰੇ ਮੂੰਗੀ
ਦੀ ਦਾਲ ਰੋਟੀ ਆਦਿਕ ਦੇਣ । ਪ੍ਰਸੂਤ ਦੇ ਕੱਪੜੇ
ਆਦਿਕ ਦੀ ਪਵਿਤ੍ਰਤਾਈ ਤੇ ਭੀ ਪੂਰਾ ਧਿਆਨ ਦੇਣਾ
ਚਾਹੀਏ । ਜੇਕਰ ਸਿਆਲ ਦੀ ਰੁਤ ਹੋਵੇ, ਤਾਂ ਮਾਂ ਅਰ
ਬੱਚੇ ਦੋਹਾਂ ਦੀ ਠੰਢ ਤੋਂ ਪੂਰੀ ਰੱਖਯਾ ਹੋਣੀ ਚਾਹੀਏ।
ਰੈਹਣ ਦਾ ਮਕਾਨ ਅੱਗ ਨਾਲ ਗਰਮ ਰੱਖਯਾ
ਜਾਵੇ, ਅਰ ਕੱਪੜੇ ਭੀ ਅਜੇਹੇ ਗਰਮ ਹੋਨੇ ਚਾਹੀਏ ਜਿਨ੍ਹਾਂ