ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
8
ਹੀ ਉਸ ਚਾਨਣ ਵਲ ਚਲਿਆ ਜਾਹ, ਤਾਂ ਉੱਥੋਂ ਤੈਨੂੰ ਓਹ ਤਾਕੀ ਦਿੱਸ ਪਾਊ ਫੇਰ ਤੂੰ ਉ ਸ ਤਾਕੀ ਨੂੰ ਖੜਕਾਵੀਂ, ਅਤੇ ਜੋ ਕੁਛ ਤੈਨੂੰ ਕਰਨਾ ਜੋਗ ਹੈ, ਸੋ ਦਸਿਆ ਜਾਊ॥
ਉਪਦੇਸ਼
ਇਸ ਵਿਥਿਆ ਥੋਂ ਮਲੂਮ ਹੁੰਦਾ ਹੈ, ਭਈ ਸਭੋ ਲੋਕ ਪਾਪੀ ਹਨ, ਅਤੇ ਸਭਨਾਂ ਨੈ ਜਗਤ ਦੇ ਅੰਤ ਨੂੰ ਆਪੇ ਆਪਣੇ ਕਰਮਾਂ ਦਾ ਲੇਖਾ ਦੇਣਾ ਹੈ, ਪਰ ਲੋਕ ਇਨਾਂ ਗਲਾਂ ਉੱਤੇ ਧਿਆਨ ਨਹੀਂ ਕਰਦੇ, ਪਰ ਜੇ ਪਰਮੇਸੁਰ ਦੀ ਕਿਰਪਾ ਕਿਸੇ ਉੱਤੇ ਹੁੰਦੀ ਹੈ, ਤਾਂ ਓਹ ਦੇ ਮਨ ਦੀਆਂ ਅਖਾਂ ਖੁੱਲ ਜਾਂਦੀਆਂ ਹਨ, ਅਤੇ ਓਹਨੂੰ ਪਾਪ ਇਕ ਵਡੇ ਭਾਰ ਵਾਙੂੰ ਮਾਲੂਮ ਹੁੰਦਾ ਹੈ ਅਤੇ ਓਹ ਨੂੰ ਕੁਛ ਸੁਖ ਨਹੀਂ ਆਉਂਦਾ ਤਾਂ ਸੰਸੇ ਦੇ ਮਾਰੇ ਓਹ ਨਰਕ ਥੋਂ ਬਚਣ ਦੇ ਲਈ ਮੁਕਤਿ ਦੀ ਖੋਜ ਕਰਦਾ ਹੈ, ਤਾਂ ਓਹ ਦੇ ਟਬੱਰ ਦੇ ਲੋਕ ਅਤੇ ਮਿਤ੍ਰ ਗਵਾਂਢੀ ਉਸ ਨੂੰ ਪਖੰਡੀ ਅਤੇ