ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

100

ਕਰਾਂਗੇ, ਇਸ ਲਈ ਸਾਡੇ ਨਾਲੋਂ ਤੇਰੇ ਵਿਚ ਕੀ ਵਾਧਾ ਹੈ? ਪਰ ਇਨਾਂ ਕਪੜਿਆਂ ਦੀ ਬਾਬਤ ਜੋ ਤੂੰ ਪਹਿਨੇ ਹੋਏ ਹਨ, ਨਿਸੰਗ ਤੇਰੇ ਅਤੇ ਸਾਡੇ ਵਿਚ ਕੁਛ ਭੇਦ ਹੈ, ਸੋ ਇਹ ਬੀ ਅਜਿਹਾ ਮਲੂਮ ਹੁੰਦਾ ਹੈ, ਜੋ ਤੁਹਾਡੇ ਕਿਸੇ ਗੁਆਂਢੀ ਨੈ ਤੈਨੂੰ ਨੰਗਾ ਵੇਖਕੇ ਤੁਹਾਨੂੰ ਦਿੱਤਾ ਹੋਵੇਗਾ, ਮਸੀਹੀ ਨੈ ਆਖਿਆ ਤੁਸੀਂ ਤਾਂ ਬੂਹੇ ਬਾਣੀ ਅੰਦਰ ਨਹੀ ਆਏ, ਇਸ ਕਰਕੇ ਰਾਜਨੀਤ ਅਤੇ ਰਿਵਾਜਾਂ ਦੀ ਰਾਹੀਂ ਤੁਸੀਂ ਨਹੀਂ ਮੁਕਤਿ ਪਾਓਗੇ (ਪਤ੍ਰੀ ਗਿਲਾਤੀਆਂ ਨੂੰ ੨ ਕਾਂਡ ੧੬ ਪੌੜੀ) ਅਤੇ ਇਸ ਕਪੜੇ ਦੀ ਬਾਬਤ ਜੋ ਤੁਸੀਂ ਕਹਿੰਦੇ ਹੋ, ਇਹ ਉਸ ਥਾਂ ਦੇ ਸੁਆਮੀ ਵਲੋਂ, ਕੇ ਜਿਥੇ ਮੈਂ ਜਾਂਦਾ ਹਾਂ, ਮੈਨੂੰ ਮਿਲੇ ਹਨ, ਜੋ ਮੇਰਾ ਨੰਗੇਜ ਢੱਕਿਆ ਜਾਵੇ ਅਤੇ ਇਸ ਥੋਂ ਮੇਰੇ ਉੱਤੇ ਉਸ ਦੀ ਦਯਾ ਪਰਗਟ ਹੁੰਦੀ ਹੈ, ਕਿੰਉਂ ਜੋ ਅੱਗੇ ਮੇਰੇ ਕੋਲ ਨਿਰੇ ਪਾਟੇ ਪੁਰਾਣੇ ਚੀਥੜੇ ਸਨ ਅਤੇ ਇਸ ਉੱਤੇ ਧਿਆਨ ਕਰਕੇ ਮੈਂ ਆਪਣੇ ਮਨ ਨੂੰ ਸਾਂਤਿ ਦਿੰਦਾ ਹਾਂ, ਕਿ ਜਾਂ ਮੈਂ ਉਸ ਸ਼ਹਿਰ ਦੇ ਬੂਹੇ ਉਤੇ ਅਪੜਾਂਗਾ ਤਾਂ ਓਹਦਾ ਸੁਆਮੀ ਮੇਰੇ ਉੱਤੇ ਇਸ ਕਾਰਨ