ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
104
ਜਿਹਦੇ ਉਤੇ ਮਸੀਹੀ ਗਿਆ ਹੈ, ਸੋ ਆਓ ਅਸੀਂ ਇਨਾਂ ਰਾਹਾਂ ਨੂੰ ਫੜਿਯੇ ਉਨਾਂ ਰਾਹਾਂ ਵਿਚੋਂ ਇੱਕਦਾ ਨਾਉਂ ਜੋਖੋਂ, ਅਤੇ ਦੂਜੇ ਦਾ ਨਾਉਂ ਨਾਲ ਸੀ, ਇਹ ਧਿਆਨ ਕਰਕੇ ਉਨਾਂ ਓਹ ਸਿੱਧਾ ਰਾਹ ਛੱਡਿਆ ਅਤੇ ਇਕ ਨੈ ਤਾਂ ਜੋਖੋਂ ਦਾ ਰਾਹ ਫੜਿਆ ਜੋ ਇੱਕ ਵਡੇ ਚੌੜੇ ਜੰਗਲ ਨੂੰ ਗਿਆ ਸੀ, ਅਤੇ ਦੂਜੇ ਨੈ ਨਾਸ਼ ਦਾ ਰਾਹ ਫੜਿਆ ਜੋ ਏਕ ਬਹੁਤ ਬੂਰੇ ਥਾਂ ਨੂੰ ਜਾਂਦਾ ਸੀ, ਸੋ ਉਸ ਨੈ ਉਥੇ ਜਾ ਕੇ ਠੁੱਡਾ ਖਾੱਧਾ, ਅਤੇ ਅਜਿਹਾ ਡਿੱਗਾਿ ਜੋ ਮੁੜ ਉੱਠ ਨਾ ਸੱਕਿਆ ਤਾਂ ਮੈਂ ਮਸੀਹੀ ਦੀ ਵਲ ਵੇਖਦਾ ਰਿਹਾ, ਜੋ ਓਹ ਕਿਕੁੱਰ ਪਹਾੜ ਉਤੇ ਚੜ੍ਹਦਾ ਹੈ, ਜਦ ਪਹਾੜ ਦੀ ਉਚਾਈ ਦੇ ਕਾਰਨ ਓਹ ਦੌੜ ਨਾ ਸਕਿਆ, ਤਾਂ ਹੌਲੀ ਹੌਲੀ ਤੁਰਦਾ ਅਤੇ ਜਦ ਪੈਰਾਂ ਨਾਲ ਨਾ ਤੁਰ ਸਕਦਾ, ਗੋਡਿਆਂ ਦੇ ਬਲ ਅਤੇ ਹਥਾਂ ਪਰਨੇ ਰਿੜਦਾ ਰਿੜਦਾ ਤੁਰਿਆ ਜਾਂਦਾ ਸੀ, ਇਸੇ ਤਰਾਂ ਤਰਲੇ ਅਤੇ ਉਦਮ ਨਾਲ ਜਾਂ ਓਹ ਪਹਾੜ ਦੀ ਅੱਧੀ ਵਾਟ ਤੋੜੀ ਅੱਪੜਿਆ, ਤਾਂ -