ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

105

ਇੱਕ ਵਡੀ ਸੋਹਣੀ ਵਿਸਰਾਮ ਦੀ ਥਾਂ ਡਿੱਠੀ ਜੇਹੜੀ ਉਸ ਪਹਾੜ ਦੇ ਸੁਆਮੀ ਨੇ ਪੱਕੇ ਬਕਾਏ ਜਾਤੀਆ ਦੇ ਠਹਿਰਨ ਲਈ ਬਣਾ ਛੱਡੀ ਸੀ, ਇਥੇ ਮਸੀਹੀ ਸਾਹ ਲੈਣ ਲਈ ਜਾ ਬੈਠੇ, ਅਤੇ ਪੋਥੀ ਕੱਢਕੇ ਆਪਣੇ ਮਨ ਪਰਚਾਉਣ ਲਈ ਪੜ੍ਹਨ ਲੱਗਾ, ਅਤੇ ਉਸ ਲੀੜੇ ਨੂੰ ਫੇਰ ਅੱਛੀ ਤਰਾਂ ਨਾਲ ਵੇਖਣ ਲੱਗ ਜੇਹੜਾ ਸਲੀਬ ਕੋਲ ਉਹਨੂੰ ਮਿਲਿਆ ਸੀ, ਇਸੇ ਤਰਾਂ ਕੁਛ ਚਿਰ ਤਾਈ ਓਹ ਆਪ ਨੂੰ ਪਰਚਾ ਉੱਦਾਂ ਰਿਹਾ, ਓਨੂੰ ਓਹ ਊਂਘਣ ਲੱਗਾ, ਅਤੇ ਨੀਂਦਰ ਦੇ ਮਾਰੇ ਸੌਂ ਗਿਆ, ਅਤੇ ਡੂੰਘੀਆਂ ਤਿਕਾਲਾਂ ਤੀਕ ਸੁਤਾ ਰਿਹਾ, ਅਤੇ ਨੀਂਦਰ ਵਿਚ ਓਹ ਪੋਥੀ ਉਸਦੇ ਹੱਥੋਂ ਡਿਗ ਪਈ, ਅਤੇ ਉਹ ਕੇ ਜਾਂ ਓਹ ਸੁੱਤਾ ਪਿਆ ਸੀ, ਤਾਂ ਕਿਸੇ ਮਨੁੱਖ ਨੂੰ ਕੋਲ ਆਕੇ ਉਹ ਨੂੰ ਜਗਾਇਆ, ਅਤੇ ਆਖਿਆ ਹੇ ਆਲਸੀ ਮਨੁੱਖ ਤੂੰ ਜੋ ਗਵਾਉਂਦਾ ਪਿਆ ਹੈਂ, ਕੀੜੀਆਂ ਕਹਾਉਂਦਿਆਂ ਕੋਲ ਜਾਹ, ਅਤੇ ਉਨਾਂ ਦੀ ਚਾਲ