ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

107

ਬੋਲਿਆ, ਹਾਂ ਮੈਂ ਬੀ ਡਿੱਠਾ, ਜੋ ਇਸ ਰਾਹ ਵਿਚ ਥੋਹੜੀ ਕੁ ਵਾਟ ਤੋਂ ਦੋ ਸ਼ੇਰ ਹਨ, ਪਤਾ ਨਹੀਂ ਕਿ ਓਹ ਸੁੱਤੇ ਪਏ ਹਨ, ਯਾ ਜਾਗਦੇ ਹਨ ਪਰ ਅਸਾਂ ਆਖਿਆ ਭਈ ਜੇ ਉਨਾਂ ਦੇ ਨੇੜੇ ਜਾਇਯੇ ਤਾਂ ਨਿਸੰਗ ਓਹ ਸਾਨੂੰ ਟੋਟੇ ਟੋਟੇ ਕਰ ਛਡਣਗੇ। ਮਸਹੀ ਨੈ ਕਿਹਾ ਤੁਸੀਂ ਤਾਂ ਮੈਂਨੂੰ ਬੀ ਡਰਾਉਂਦੇ ਹੋ ਪਰ ਆਪਣੇ ਬਚਾਉ ਲਈ ਮੈਂ ਕਿੱਧਰ ਭਜਕੇ ਜਾਵਾਂ, ਜੇ ਮੈਂ ਆਪਣੇ ਸਾਹਿਰ ਨੂੰ ਮੁੜ ਜਾਵਾਂ ਤਾਂ ਮੈਨੂੰ ਪ੍ਰਤੀਤ ਹੈ, ਓਹ ਅੱਗ ਅਰ ਗੰਧਕ ਨਾਲ ਭਸਮ ਹੋ ਜਾਣਾ ਹੈ, ਨਾਲੇ ਮੈਂ ਬੀ ਨਾਸ ਹੋ ਜਾਵਾਂਗਾ, ਜੇ ਮੈਂ ਸੁਰਗ ਦੇ ਸਾਹਿਰ ਨੂੰ ਪਹੁਚ ਸਕਾਂ ਤਾਂ ਉਥੇ ਅਵੱਸੋਂ ਮੇਰਾ ਭਲਾ ਹੋਊ॥

ਸੋ ਜੇ ਮੈਂ ਮੁੜ ਜਾਵਾਂ, ਤਾਂ ਮੌਤ ਬਿਨਾ ਹੋਰ ਕੁਛ ਨਹੀਂ ਦੇਸ ਦਾ, ਅਤੇ ਜੇ ਅੱਗੇ ਵਧਾਂ ਤਾਂ ਮੌਤ ਦਾ ਭੈ ਤਾਂ ਹੈ, ਪਰ ਓਹਦੇ ਪਰੇ ਅਨੰਤ ਜੀਉਣ ਹੋਵੇਗਾ, ਸੋ ਮੈਂ ਤਾਂ ਅਵੱਸੋਂ ਅੱਗੇ ਵਧਾਂਗਾ, ਗੱਲ ਕਾਹਦੀ ਅਪ੍ਰਤੀਤਾ ਮਲ ਅਤੇ ਡਰਪੋਕ ਸਿੰਘ ਤਾਂ ਭਜ