ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
115
ਦੇ ਮਨਾਂ ਵਿਖੇ ਇਹ ਹੋਣ, ਜੇ ਓਹ ਪਛੋਤਾਵਾ ਅਤੇ ਬੇਨਤੀ ਨਾ ਕਰਨ, ਤਾਂ ਉਨ੍ਹਾਂ ਨੂੰ ਡੋਬ ਦੇਣਗੇ॥
ਅਠਵਾਂ ਪੁਰਬ
ਮਸੀਹੀ ਦਾ ਸ਼ੀਹਾਂ ਦੇ ਵਿੱਚ ਦੀ ਲੰਘ ਜਾਣਦਾ, ਅਤੇ ਸੁੰਦਰਮ:
ਹਿਲ ਵਿਚ ਉਹਦੀ ਆਗਤ ਭਾਰਤ ਹੋਣ ਦਾ ਵਰਨਨ॥
ਉਪਰੰਦ ਮੈਂ ਸੁਪਨੇ ਵਿਚ ਡਿੱਠਾ, ਕਿ ਮਸੀਹੀ ਛੇਤੀ ਛੇਤੀ ਆਪਣਾ ਪੈਂਡਾ ਮੁਕਾਉਂਦਾ, ਅਗਾਹਾਂ ਵਧਿਆ ਤੁਰਿਆ ਜਾਦਾ ਸੀ, ਭਈ ਜੇ ਹੋ ਸਕੇ ਤਾਂ ਉਸ ਮਹਿਲ ਵਿੱਚ ਰਾਤ ਕੱਟਾਂ, ਓਹ ਅੱਗੇ ਬਹੁਤ ਵਾਟ ਨਹੀਂ ਸੀ ਵਧਿਆ, ਜੋ ਇਕ ਭੀੜਾ ਰਾਹ ਆਯਾ, ਜੇਹੜਾ ਮਹਿਲ ਦੇ ਚੌਕੀਦਾਰ ਦੀ ਥਾਓਂ ਗੋਲੀ ਦੀ ਮਾਰ ਉੱਤੇ ਸੀ,