ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

119

ਭਲੇਮਾਣਸ ਨੂੰ ਸਦਦਾ ਹਾਂ, ਓਹ ਤੇਰਾ ਬੋਲ ਚਾਲ ਸੁਣੇਗਾ ਜੇ ਉਹਨੂੰ ਚੰਗਾ ਲੱਗਾ ਤਾਂ ਤੈਨੂੰ ਅੰਦਰ ਲੈ ਜਾਉ। ਇਹ ਕਹਿਕੇ ਚੌਕੀਦਾਰ ਨੈ ਇਕ ਘੰਟੀ ਵਜਾਈ, ਉਸਦੀ ਅਵਾਜ ਸੁਣਕੇ ਅੰਦਰੋਂ ਇੱਕ ਸੁਚੇਤ ਸਿੰਘ ਨਾਮੀਂ ਸੁੰਦਰ ਪੁਰਖ ਨਿਕਲ ਆਯਾ ਅਤੇ ਪੁੱਛਿਆ ਭਈ ਮੈਨੂੰ ਕਿੰਉਂ ਸੱਦਿਆ ਹੈ? ਚੌਕੀਦਾਰ ਨੈ ਕਿਹਾ ਮਹਾਰਾਜ ਇਹ ਇਕ ਜਾਤ੍ਰੀ ਨਾਸ ਦੇ ਨਗਰੋਂ ਆਯਾ, ਅਤੇ ਸੈਹੂਨ ਪਰਬਤ ਨੂੰ ਜਾਂਦਾ ਹੈ, ਅਰ ਇਹ ਥੱਕਾ ਮਾਂਦਾ ਹੈ, ਨਾਲੇ ਰਾਤ ਬੀ ਪੈ ਗਈ ਹੈ। ਇਸ ਕਰਕੇ ਓਹ ਇਥੇ ਰਾਤ ਕਟਣੀ ਚਾਹੁੰਦਾ ਹੈ, ਸੋ ਮੈਂ ਤੁਹਾਨੂੰ ਸਦਿਆ ਹੈ, ਜੋ ਇਸ ਨਾਲ ਗੱਲ ਬਾਤ ਕਰਕੇ ਜੋ ਤੁਹਾਨੂੰ ਇਸ ਮਹਿਲ ਦੀ ਰੀਤ ਅਨੁਸਾਰ ਚੰਗਾ ਲੱਗੇ ਓਹੋ ਕਰੋ। ਉਪਰੰਦ ਉਸ ਨੈ ਮਸੀਹੀ ਥੋਂ ਪੁਛਿਆ, ਜੋ ਤੁਸੀਂ ਕਿੱਥੋਂ ਆਏ? ਅਰ ਕਿਧਰ ਨੂੰ ਜਾਂਦੇ ਹੋ? ਮਸੀਹੀ ਨੈ ਓਹ ਨੂੰ ਆਪਣਾ ਸਾਰਾ ਹਾਲ ਦੱਸਿਆ। ਫੇਰ ਪੁੱਛਿਆ ਭਈ ਇਸ ਰਾਹ ਵਿਚ ਤੁਸੀਂ ਕਿਕਰ ਆਏ